Sun, Apr 27, 2025
Whatsapp

Trump New Rule Triggers Panic : ਟਰੰਪ ਦੇ ਤਾਜ਼ਾ ਹੁਕਮ ਨੇ ਭਾਰਤ ਸਣੇ ਸਾਰੇ ਪ੍ਰਵਾਸੀਆਂ ਦੀਆਂ ਵਧਾਈਆਂ ਮੁਸ਼ਕਿਲਾਂ, ਹੁਣ 24 ਘੰਟੇ ਆਪਣਾ ਨਾਲ ਇਹ ਪੱਤਰ ਰੱਖਣਾ ਹੋਵੇਗਾ ਲਾਜ਼ਮੀ

ਨਿਯਮਾਂ ਦੇ ਤਹਿਤ 14 ਸਾਲ ਤੋਂ ਵੱਧ ਉਮਰ ਦੇ ਸਾਰੇ ਪ੍ਰਵਾਸੀਆਂ ਨੂੰ ਸਰਕਾਰ ਕੋਲ ਰਜਿਸਟਰ ਕਰਨਾ ਹੋਵੇਗਾ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਰਜਿਸਟਰ ਕਰਨਾ ਹੋਵੇਗਾ। 11 ਅਪ੍ਰੈਲ ਤੋਂ ਬਾਅਦ ਅਮਰੀਕਾ ਆਉਣ ਵਾਲੇ ਸਾਰੇ ਪ੍ਰਵਾਸੀਆਂ ਨੂੰ 30 ਦਿਨਾਂ ਦੇ ਅੰਦਰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ।

Reported by:  PTC News Desk  Edited by:  Aarti -- April 14th 2025 09:45 AM
Trump New Rule Triggers Panic : ਟਰੰਪ ਦੇ ਤਾਜ਼ਾ ਹੁਕਮ ਨੇ ਭਾਰਤ ਸਣੇ ਸਾਰੇ ਪ੍ਰਵਾਸੀਆਂ ਦੀਆਂ ਵਧਾਈਆਂ ਮੁਸ਼ਕਿਲਾਂ, ਹੁਣ 24 ਘੰਟੇ ਆਪਣਾ ਨਾਲ ਇਹ ਪੱਤਰ ਰੱਖਣਾ ਹੋਵੇਗਾ ਲਾਜ਼ਮੀ

Trump New Rule Triggers Panic : ਟਰੰਪ ਦੇ ਤਾਜ਼ਾ ਹੁਕਮ ਨੇ ਭਾਰਤ ਸਣੇ ਸਾਰੇ ਪ੍ਰਵਾਸੀਆਂ ਦੀਆਂ ਵਧਾਈਆਂ ਮੁਸ਼ਕਿਲਾਂ, ਹੁਣ 24 ਘੰਟੇ ਆਪਣਾ ਨਾਲ ਇਹ ਪੱਤਰ ਰੱਖਣਾ ਹੋਵੇਗਾ ਲਾਜ਼ਮੀ

Trump New Rule Triggers Panic :  ਡੋਨਾਲਡ ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਨੇ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਦਰਅਸਲ ਹੁਣ ਸਾਰੇ ਪ੍ਰਵਾਸੀਆਂ ਨੂੰ ਆਪਣੇ ਕਾਨੂੰਨੀ ਦਸਤਾਵੇਜ਼ ਅਤੇ ਪਛਾਣ ਪੱਤਰ 24 ਘੰਟੇ ਆਪਣੇ ਕੋਲ ਰੱਖਣੇ ਪੈਣਗੇ। ਰਾਸ਼ਟਰਪਤੀ ਟਰੰਪ ਦਾ ਨਵਾਂ ਕਾਰਜਕਾਰੀ ਆਦੇਸ਼ 'ਅਮਰੀਕੀ ਲੋਕਾਂ ਨੂੰ ਹਮਲੇ ਤੋਂ ਬਚਾਉਣਾ' 11 ਅਪ੍ਰੈਲ ਤੋਂ ਲਾਗੂ ਹੋਵੇਗਾ। ਇਸਦਾ ਉਦੇਸ਼ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਫੜਨਾ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣਾ ਹੈ।

ਅਮਰੀਕਾ ਵਿੱਚ 1940 ਤੋਂ ਏਲੀਅਨ ਰਜਿਸਟ੍ਰੇਸ਼ਨ ਲੋੜ ਕਾਨੂੰਨ ਲਾਗੂ ਹੈ, ਜਿਸ ਤਹਿਤ ਅਮਰੀਕਾ ਵਿੱਚ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਰਜਿਸਟਰ ਕਰਨਾ ਪੈਂਦਾ ਹੈ, ਪਰ ਹੁਣ ਤੱਕ ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਹੁਣ ਟਰੰਪ ਦੇ ਨਵੇਂ ਕਾਰਜਕਾਰੀ ਆਦੇਸ਼ ਤੋਂ ਬਾਅਦ, ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ।


ਵ੍ਹਾਈਟ ਹਾਊਸ ਦੀ ਸਕੱਤਰ ਕੈਰੋਲੀਨ ਲੇਵਿਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 'ਸਾਰੇ ਗੈਰ-ਕਾਨੂੰਨੀ ਪ੍ਰਵਾਸੀ, ਜੋ 30 ਦਿਨਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਨੂੰ ਸੰਘੀ ਸਰਕਾਰ ਕੋਲ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਹੋਵੇਗਾ।' ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਜੁਰਮਾਨਾ ਲਗਾਇਆ ਜਾਵੇਗਾ ਅਤੇ ਦੇਸ਼ ਨਿਕਾਲਾ ਦਿੱਤਾ ਜਾਵੇਗਾ।

ਨਿਯਮਾਂ ਦੇ ਤਹਿਤ 14 ਸਾਲ ਤੋਂ ਵੱਧ ਉਮਰ ਦੇ ਸਾਰੇ ਪ੍ਰਵਾਸੀਆਂ ਨੂੰ ਸਰਕਾਰ ਕੋਲ ਰਜਿਸਟਰ ਕਰਨਾ ਹੋਵੇਗਾ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਰਜਿਸਟਰ ਕਰਨਾ ਹੋਵੇਗਾ। 11 ਅਪ੍ਰੈਲ ਤੋਂ ਬਾਅਦ ਅਮਰੀਕਾ ਆਉਣ ਵਾਲੇ ਸਾਰੇ ਪ੍ਰਵਾਸੀਆਂ ਨੂੰ 30 ਦਿਨਾਂ ਦੇ ਅੰਦਰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ। ਅਜਿਹਾ ਨਾ ਕਰਨ ਵਾਲਿਆਂ ਲਈ ਜੁਰਮਾਨਾ ਅਤੇ ਜੇਲ੍ਹ ਦੋਵਾਂ ਦੀ ਸਜ਼ਾ ਦਾ ਪ੍ਰਬੰਧ ਹੈ। ਜੇਕਰ ਕੋਈ ਪ੍ਰਵਾਸੀ ਆਪਣਾ ਪਤਾ ਬਦਲਦਾ ਹੈ, ਤਾਂ ਇਹ ਜਾਣਕਾਰੀ ਵੀ 10 ਦਿਨਾਂ ਦੇ ਅੰਦਰ ਸਰਕਾਰ ਨੂੰ ਦੇਣੀ ਪਵੇਗੀ।

ਕਾਬਿਲੇਗੌਰ ਹੈ ਕਿ ਨਵੇਂ ਨਿਯਮਾਂ ਤੋਂ ਬਾਅਦ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ 'ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕੇਗੀ। ਦੱਸਣਯੋਗ ਇਹ ਵੀ ਹੈ ਕਿ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ, ਗ੍ਰੀਨ ਕਾਰਡ ਧਾਰਕਾਂ, ਐਚ-1ਬੀ ਵੀਜ਼ਾ ਜਾਂ ਹੋਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਰਜਿਸਟਰ ਕਰਨਾ ਹੋਵੇਗਾ। ਅਮਰੀਕਾ ਵਿੱਚ ਲਗਭਗ 54 ਲੱਖ ਭਾਰਤੀ ਹਨ, ਜਿਨ੍ਹਾਂ ਵਿੱਚੋਂ 2 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਹਨ।

ਇਹ ਵੀ ਪੜ੍ਹੋ : PNB Bank Loan Fraud Case : ਪੀਐਨਬੀ ਕਰਜ਼ਾ ਘੁਟਾਲੇ ਦਾ ਦੋਸ਼ੀ ਮੇਹੁਲ ਚੋਕਸੀ ਬੈਲਜੀਅਮ ’ਚ ਗ੍ਰਿਫ਼ਤਾਰ, ਭਾਰਤ ਕਰੇਗਾ ਹਵਾਲਗੀ ਦੀ ਮੰਗ !

- PTC NEWS

Top News view more...

Latest News view more...

PTC NETWORK