UPSC CSE Final Result 2024 : UPSC ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਨਤੀਜਾ ਜਾਰੀ ,ਸ਼ਕਤੀ ਦੂਬੇ ਨੇ ਕੀਤਾ ਟੌਪ,1009 ਉਮੀਦਵਾਰਾਂ ਦੀ ਹੋਈ ਚੋਣ
UPSC CSE Final Result 2024 : UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਇਹ ਨਤੀਜਾ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ। ਇੰਟਰਵਿਊ ਜਨਵਰੀ ਅਤੇ ਅਪ੍ਰੈਲ 2025 ਦੇ ਵਿਚਕਾਰ ਲਏ ਗਏ ਸਨ। ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ 2024 ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ upsc.gov.in 'ਤੇ ਆਪਣਾ ਅੰਤਿਮ ਨਤੀਜਾ ਦੇਖ ਸਕਦੇ ਹਨ। ਯੂਪੀਐਸਸੀ ਨੇ ਅਧਿਕਾਰਤ ਵੈੱਬਸਾਈਟ 'ਤੇ ਸ਼ਾਰਟਲਿਸਟ ਫਾਰਮੈਟ ਵਿੱਚ ਨਤੀਜਾ ਜਾਰੀ ਕੀਤਾ ਹੈ। ਜਿਸ ਵਿੱਚ UPSC CSE ਪਾਸ ਕਰਨ ਵਾਲੇ ਉਮੀਦਵਾਰਾਂ ਦੇ ਨਾਮ ਅਤੇ ਰੋਲ ਨੰਬਰ ਦਿੱਤੇ ਗਏ ਹਨ।
ਇਸ ਵਾਰ ਪ੍ਰਯਾਗਰਾਜ ਦੀ ਸ਼ਕਤੀ ਦੂਬੇ ਨੇ ਸੀਐਸਈ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਹਰਸ਼ਿਤਾ ਗੋਇਲ ਦੂਜੇ ਸਥਾਨ 'ਤੇ ਰਹੀ। ਡੋਂਗਰੇ ਅਰਚਿਤ ਪਰਾਗ ਤੀਜੇ ਸਥਾਨ 'ਤੇ ਅਤੇ ਸ਼ਾਹ ਮਾਰਗੀ ਚਿਰਾਗ ਚੌਥੇ ਸਥਾਨ 'ਤੇ ਰਹੇ। ਆਕਾਸ਼ ਗਰਗ ਪੰਜਵੇਂ ਸਥਾਨ 'ਤੇ, ਕੋਮਲ ਪੂਨੀਆ ਛੇਵੇਂ ਸਥਾਨ 'ਤੇ ਅਤੇ ਆਯੂਸ਼ੀ ਬਾਂਸਲ ਸੱਤਵੇਂ ਸਥਾਨ 'ਤੇ ,ਰਾਜ ਕ੍ਰਿਸ਼ਨ ਝਾਅ ਅੱਠਵੇਂ ਸੱਤਵੇਂ ਸਥਾਨ 'ਤੇ ,ਆਦਿਤਿਆ ਵਿਕਰਮ ਅਗਰਵਾਲ ਨੌਵੇਂ ਸਥਾਨ 'ਤੇ ਅਤੇ ਮਯੰਕ ਤ੍ਰਿਪਾਠੀ ਦਸਵੇਂ ਸਥਾਨ 'ਤੇ ਹੈ।
1000 ਤੋਂ ਵੱਧ ਉਮੀਦਵਾਰਾਂ ਨੇ ਪਾਸ ਕੀਤੀ UPSC
ਇਸ ਪ੍ਰੀਖਿਆ ਵਿੱਚ ਕੁੱਲ 1009 ਉਮੀਦਵਾਰਾਂ ਨੂੰ ਪਾਸ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚੋਂ 335 ਜਨਰਲ ਸ਼੍ਰੇਣੀ ਦੇ, 109 ਈਡਬਲਯੂਐਸ, 318 ਓਬੀਸੀ, 160 ਐਸਸੀ, 87 ਐਸਟੀ ਸ਼੍ਰੇਣੀ ਦੇ ਉਮੀਦਵਾਰ ਹਨ। ਹੁਣ ਉਨ੍ਹਾਂ ਨੂੰ IAS, IFS ਅਤੇ IPS ਆਦਿ ਸੇਵਾਵਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਸਾਲ 2024 ਦੀ UPSC ਪ੍ਰੀਖਿਆ ਵਿੱਚ ਸ਼ਕਤੀ ਦੂਬੇ ਨੇ ਆਲ ਇੰਡੀਆ ਰੈਂਕ 1 ਵਿੱਚ ਟਾਪ ਕੀਤਾ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ 230 ਉਮੀਦਵਾਰਾਂ ਦੀ ਰਿਜ਼ਰਵ ਸੂਚੀ ਵੀ ਤਿਆਰ ਕੀਤੀ ਹੈ।
ਟੌਪ 10 ਉਮੀਦਵਾਰਾਂ ਦੇ ਨਾਮ
ਸ਼ਕਤੀ ਦੂਬੇ
ਹਰਸ਼ਿਤਾ ਗੋਇਲ
ਡੋਂਗਰੇ ਅਰਚਿਤ ਪਰਾਗ
ਸ਼ਾਹ ਮਾਰਗੀ ਚਿਰਾਗ
ਆਕਾਸ਼ ਗਰਗ
ਕੋਮਲ ਪੂਨੀਆ
ਆਯੂਸ਼ੀ ਬਾਂਸਲ
ਰਾਜ ਕ੍ਰਿਸ਼ਨ ਝਾਅ
ਆਦਿਤਿਆ ਵਿਕਰਮ ਅਗਰਵਾਲ
ਮਯੰਕ ਤ੍ਰਿਪਾਠੀ
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਪਾਸ ਉਮੀਦਵਾਰਾਂ ਦੇ ਅੰਕਾਂ ਦਾ ਨਤੀਜਾ ਲਗਭਗ 15 ਦਿਨਾਂ ਬਾਅਦ ਘੋਸ਼ਿਤ ਕੀਤਾ ਜਾ ਸਕਦਾ ਹੈ। UPSC 2024 ਪ੍ਰੀਖਿਆ ਲਈ ਇੰਟਰਵਿਊ 17 ਅਪ੍ਰੈਲ ਤੱਕ ਲਈਆਂ ਗਈਆਂ ਸਨ। ਇਹ 7 ਜਨਵਰੀ 2025 ਤੋਂ ਸ਼ੁਰੂ ਹੋਈਆਂ ਸਨ। ਸਾਲ 2024 ਵਿੱਚ UPSC ਨੇ IAS, IPS ਸਮੇਤ ਕਈ ਸੇਵਾਵਾਂ ਵਿੱਚ 1132 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਸੀ।
- PTC NEWS