Bangladesh Superfan Attacked : ਟੈਸਟ ਮੈਚ ਦੌਰਾਨ ਹੰਗਾਮਾ, ਸਟੇਡੀਅਮ 'ਚ ਬੰਗਲਾਦੇਸ਼ ਦੇ ਫੈਨ ਦੀ ਕੁੱਟਮਾਰ
Bangladesh Superfan Attacked : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਬੰਗਲਾਦੇਸ਼ ਦੇ ਇੱਕ ਫੈਨ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਣਾ ਪਿਆ।
'ਰੌਬੀ ਟਾਈਗਰ' ਦੇ ਨਾਂ ਨਾਲ ਮਸ਼ਹੂਰ ਇਹ ਸ਼ਖਸ ਬੰਗਲਾਦੇਸ਼ ਕ੍ਰਿਕਟ ਟੀਮ ਦਾ ਸੁਪਰ ਫੈਨ ਹੈ। ਉਹ ਆਪਣੀ ਟੀਮ ਦਾ ਸਮਰਥਨ ਕਰਨ ਲਈ ਹਰ ਮੈਦਾਨ 'ਤੇ ਪਹੁੰਚਦਾ ਹੈ। ਰਿਪੋਰਟ ਮੁਤਾਬਕ ਕਾਨਪੁਰ 'ਚ ਵੀ ਉਹ ਬੰਗਲਾਦੇਸ਼ੀ ਟੀਮ ਦਾ ਝੰਡਾ ਲਹਿਰਾਉਂਦੇ ਹੋਏ ਆਪਣੀ ਟੀਮ ਦੇ ਸਮਰਥਨ 'ਚ ਨਾਅਰੇ ਲਗਾ ਰਿਹਾ ਸੀ। ਫਿਰ ਉਸ ਦੀ ਕੁਝ ਸਥਾਨਕ ਪ੍ਰਸ਼ੰਸਕਾਂ ਨਾਲ ਝੜਪ ਹੋ ਗਈ। ਇਸ ਦੌਰਾਨ ਉਸ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਸੁਰੱਖਿਆ ਕਰਮੀਆਂ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ।
ਲੰਚ ਬ੍ਰੇਕ ਦੌਰਾਨ ਬੰਗਲਾਦੇਸ਼ੀ ਪ੍ਰਸ਼ੰਸਕਾਂ ਅਤੇ ਭਾਰਤੀ ਪ੍ਰਸ਼ੰਸਕਾਂ ਵਿਚਾਲੇ ਝੜਪ ਦੀ ਘਟਨਾ ਵਾਪਰੀ। ਬੰਗਲਾਦੇਸ਼ ਦਾ ਇਹ ਪ੍ਰਸ਼ੰਸਕ ਗ੍ਰੀਨ ਪਾਰਕ ਸਟੇਡੀਅਮ ਦੀ ਬਾਲਕੋਨੀ ਸੀ ਵਿੱਚ ਬੈਠਾ ਸੀ ਅਤੇ ਆਪਣੀ ਟੀਮ ਦੇ ਸਮਰਥਨ ਵਿੱਚ ਨਾਅਰੇ ਵੀ ਲਗਾਏ। ਫਿਰ ਹੇਠਲੀਆਂ ਸੀਟਾਂ 'ਤੇ ਬੈਠੇ ਕੁਝ ਸਥਾਨਕ ਪ੍ਰਸ਼ੰਸਕਾਂ ਨਾਲ ਉਸ ਦੀ ਤਕਰਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਹਸਪਤਾਲ ਲਿਜਾਂਦੇ ਸਮੇਂ ਬੰਗਲਾਦੇਸ਼ੀ ਪ੍ਰਸ਼ੰਸਕ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਕਮਰ ਅਤੇ ਪੇਟ 'ਤੇ ਹਮਲਾ ਹੋਇਆ ਹੈ।
ਪੁਲਿਸ ਨੇ ਹਮਲੇ ਤੋਂ ਕੀਤਾ ਇਨਕਾਰ
ਮੌਕੇ 'ਤੇ ਮੌਜੂਦ ਪੁਲਿਸ ਨੇ ਬੰਗਲਾਦੇਸ਼ੀ ਪ੍ਰਸ਼ੰਸਕ ਦੀ ਕੁੱਟਮਾਰ ਤੋਂ ਇਨਕਾਰ ਕੀਤਾ ਹੈ। ਇਕ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਅਤੇ ਉਹ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਅੱਤ ਦੀ ਗਰਮੀ ਕਾਰਨ ਉਹ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਉਹ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਬਾਰੇ ਸਪੱਸ਼ਟ ਜਾਣਕਾਰੀ ਦੇਣਗੇ।
ਇਹ ਵੀ ਪੜ੍ਹੋ : Paddy Harvesting : ਕਿਸਾਨਾਂ ਲਈ ਅਹਿਮ ਖ਼ਬਰ, ਸ਼ਾਮ 7 ਤੋਂ ਸਵੇਰੇ 9 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਵੱਢਣ ’ਤੇ ਪਾਬੰਦੀ
- PTC NEWS