ਹਿਮਾਚਲ 'ਚ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਹੰਗਾਮਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਹਿਮਾਚਲ ਦੇ ਸੋਲਨ 'ਚ ਰੋਡ ਸ਼ੋਅ ਕਰਨ ਪਹੁੰਚੇ, ਇਸ ਦੌਰਾਨ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਪਾਰਟੀ ਵਰਕਰਾਂ ਦੀ ਨਾਅਰੇਬਾਜ਼ੀ ਕਰਨ ਵਾਲਿਆਂ ਨਾਲ ਝੜਪ ਹੁੰਦੀ ਨਜ਼ਰ ਆਈ। ਮਾਹੌਲ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਵੀ ਆਪਣਾ ਭਾਸ਼ਣ ਅੱਧ ਵਿਚਾਲੇ ਹੀ ਰੋਕ ਦਿੱਤਾ। ਕੇਜਰੀਵਾਲ ਲੋਕਾਂ ਨੂੰ ਸੋਲਨ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਅੰਜੂ ਰਾਠੌਰ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਨ ਪਹੁੰਚੇ ਸਨ।
ਮਿਲੀ ਜਾਣਕਾਰੀ ਅਨੁਸਾਰ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੇ ਈਟੀਟੀ ਪਾਸ ਅਧਿਆਪਕ ਐਸੋਸੀਏਸ਼ਨ ਦੇ ਪਰਚੇ ਸੁੱਟ ਦਿੱਤੇ। ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਕਰਨ ਵਾਲਿਆਂ ਦੀ ਕੁੱਟਮਾਰ ਕੀਤੀ। ਪੁਲਸ ਨੇ ਦਖਲ ਦੇ ਕੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਉਥੋਂ ਹਟਾ ਦਿੱਤਾ ਪਰ ਕੇਜਰੀਵਾਲ ਇਹ ਕਹਿ ਕੇ ਆਪਣਾ ਭਾਸ਼ਣ ਛੱਡ ਕੇ ਚਲੇ ਗਏ ਕਿ ਜੇਕਰ ਗੁੰਡਾਗਰਦੀ ਕਰਨੀ ਹੈ ਤਾਂ ਭਾਜਪਾ ਜਾਂ ਕਾਂਗਰਸ ਵਿਚ ਜਾਓ। ਕੇਜਰੀਵਾਲ ਪੁਰਾਣੇ ਡੀਸੀ ਦਫ਼ਤਰ ਤੋਂ ਖੁੱਲ੍ਹੀ ਗੱਡੀ ਵਿੱਚ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ।
ਅਰਵਿੰਦ ਕੇਜਰੀਵਾਲ ਦਾ ਭਾਸ਼ਣ ਸ਼ੁਰੂ ਹੀ ਹੋਇਆ ਸੀ ਉਸ ਦੌਰਾਨ ਈਟੀਟੀ ਪਾਸ ਅਧਿਆਪਕ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਕੇਜਰੀਵਾਲ ਨੇ ਭਾਸ਼ਣ ਬੰਦ ਕਰ ਦਿੱਤਾ। 'ਆਪ' ਵਰਕਰਾਂ ਦੀ ਪ੍ਰਦਰਸ਼ਨਕਾਰੀ ਲੋਕਾਂ ਨਾਲ ਝੜਪ ਹੋ ਗਈ। ਇਹ ਦੇਖ ਕੇ ਕੇਜਰੀਵਾਲ ਰੋਡ ਸ਼ੋਅ ਛੱਡ ਕੇ ਚਲੇ ਗਏ।
ਇਹ ਵੀ ਪੜ੍ਹੋ : ਸਮਰਾਲਾ 'ਚ CM ਮਾਨ ਨੇ ਸੁਵਿਧਾ ਸੈਂਟਰ ਦੀ ਕੀਤੀ ਅਚਨਚੇਤ ਚੈਕਿੰਗ
- PTC NEWS