Kanauj Mela : ਖੌਫ਼ਨਾਕ! ਝੂਲੇ 'ਚ ਵਾਲ ਫਸਣ ਕਾਰਨ ਬੱਚੀ ਨਾਲ ਵਾਪਰਿਆ ਹਾਦਸਾ, ਚਮੜੀ ਸਮੇਤ ਉਖੜੇ, ਹਾਲਤ ਗੰਭੀਰ
ਕਨੌਜ ਦੇ ਅਮੋਲਰ ਵਿੱਚ ਇੱਕ ਮੇਲੇ ਵਿੱਚ ਝੂਲੇ ਉੱਤੇ ਬੈਠੀ ਇੱਕ ਕੁੜੀ ਦੇ ਵਾਲ ਇੱਕ ਪਾਈਪ ਵਿੱਚ ਫਸ ਗਏ। ਕੁੱਝ ਹੀ ਦੇਰ ਵਿੱਚ ਕੁੜੀ ਦੇ ਵਾਲ ਝੂਲੇ ਵਿੱਚ ਫਸ ਗਏ। ਝੂਲੇ ਦੇ ਰੁਕਣ ਤੱਕ ਲੜਕੀ ਦੇ ਵਾਲ ਉੱਖੜ ਚੁੱਕੇ ਸਨ ਅਤੇ ਉਹ ਖੂਨ ਨਾਲ ਲੱਥਪੱਥ ਸੀ।
ਬੱਚੀ ਨੂੰ ਮੈਡੀਕਲ ਕਾਲਜ ਲਿਜਾਇਆ ਗਿਆ ਅਤੇ ਉਥੋਂ ਲਖਨਊ ਰੈਫਰ ਕਰ ਦਿੱਤਾ ਗਿਆ। ਕੁੜੀ ਨੂੰ ਦੇਖ ਕੇ ਇੰਜ ਜਾਪਦਾ ਸੀ ਜਿਵੇਂ ਉਸ ਨੇ ਹੇਅਰਵਿਗ ਪਾਈ ਹੋਈ ਹੋਵੇ। ਦੱਸ ਦਈਏ ਕਿ ਇਹ ਮੇਲਾ ਇਲਾਕੇ ਦੇ ਪਿੰਡ ਮਾਧੋਨਗਰ ਵਿੱਚ ਲੱਗਦਾ ਹੈ।
ਮੇਲੇ ਵਿੱਚ ਬੱਚਿਆਂ ਦੇ ਝੂਲੇ ਲੈਣ ਲਈ ਝੂਲਾ ਵੀ ਲੱਗਿਆ ਹੋਇਆ ਹੈ। ਸ਼ਨੀਵਾਰ ਸ਼ਾਮ ਪਿੰਡ ਦੇ ਚੌਕੀਦਾਰ ਧਰਮਿੰਦਰ ਕਥੇਰੀਆ ਦੀ 13 ਸਾਲਾ ਬੇਟੀ ਅਨੁਰਾਧਾ, ਝੂਲੇ 'ਤੇ ਝੂਟਾ ਲੈਣ ਗਈ ਸੀ। ਝੂਲੇ 'ਤੇ ਬੈਠਣ ਤੋਂ ਬਾਅਦ ਅਨੁਰਾਧਾ ਦੇ ਵਾਲ ਝੂਲੇ ਦੀ ਲੋਹੇ ਦੀ ਪਾਈਪ 'ਚ ਫਸ ਗਏ, ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਉਸਦੇ ਪੂਰੇ ਵਾਲ ਫਸ ਗਏ।
ਬੱਚੀ ਅਨੁਰਾਧਾ ਦੀਆਂ ਚੀਕਾਂ ਤੋਂ ਬਾਅਦ ਸੰਚਾਲਕ ਨੇ ਤੁਰੰਤ ਝੂਲੇ ਨੂੰ ਰੋਕਿਆ, ਪਰ ਬੱਚੀ ਦੇ ਸਾਰੇ ਵਾਲ ਉੱਖੜ ਚੁੱਕੇ ਸਨ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਈ ਸੀ। ਇਹ ਦੇਖ ਕੇ ਝੂਲੇ 'ਤੇ ਬੈਠੇ ਲੋਕ ਅਤੇ ਆਸਪਾਸ ਮੌਜੂਦ ਲੋਕ ਵੀ ਸਹਿਮ ਗਏ।
ਪਿੰਡ ਵਾਸੀਆਂ ਤੋਂ ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਝੂਲੇ ਦੇ ਸੰਚਾਲਕ ਦੀ ਮਦਦ ਨਾਲ ਅਨੁਰਾਧਾ ਨੂੰ ਮੈਡੀਕਲ ਕਾਲਜ ਲੈ ਗਏ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰ ਨੇ ਉਸ ਨੂੰ ਪੀਜੀਆਈ ਲਖਨਊ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਸਾਰੇ ਵਾਲ ਪੁੱਟੇ ਗਏ ਹਨ।
- PTC NEWS