Toll Tax: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦੇਸ਼ ਭਰ ਵਿੱਚ ਟੋਲ ਟੈਕਸ ਨੂੰ ਲੈ ਕੇ ਕਈ ਬਦਲਾਅ ਕੀਤੇ ਗਏ ਹਨ। ਹੁਣ ਸਰਕਾਰ ਵੱਲੋਂ ਟੋਲ ਟੈਕਸ ਨੂੰ ਲੈ ਕੇ ਇੱਕ ਹੋਰ ਵੱਡੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤੋਂ ਬਾਅਦ ਹਾਈਵੇਅ 'ਤੇ ਚੱਲਣ ਵਾਲੇ ਲੋਕਾਂ ਲਈ ਮੌਜ ਲੱਗ ਜਾਵੇਗੀ, ਕੇਂਦਰ ਸਰਕਾਰ ਜਲਦ ਹੀ ਬੈਰੀਅਰ ਰਹਿਤ ਟੋਲ ਉਗਰਾਹੀ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਲਾਗੂ ਹੋ ਜਾਂਦਾ ਹੈ ਤਾਂ ਡਰਾਈਵਰਾਂ ਨੂੰ ਅੱਧਾ ਮਿੰਟ ਵੀ ਟੋਲ ਬੂਥ 'ਤੇ ਖੜ੍ਹੇ ਨਹੀਂ ਰਹਿਣਾ ਪਵੇਗਾ।ਜਾਂਚ ਚੱਲ ਰਹੀ ਹੈਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਇਸ ਸਮੇਂ ਬੈਰੀਅਰ-ਲੇਸ ਟੋਲ ਉਗਰਾਹੀ ਪ੍ਰਣਾਲੀ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਹੀ ਪ੍ਰੀਖਣ ਸਫਲ ਹੁੰਦਾ ਹੈ, ਅਸੀਂ ਜਲਦੀ ਹੀ ਇਸ ਨੂੰ ਲਾਗੂ ਕਰਾਂਗੇ।ਸਫ਼ਰ ਦਾ ਸਮਾਂ ਘਟੇਗਾਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੇਸ਼ 'ਚ ਸੜਕਾਂ 'ਤੇ ਤੈਅ ਕੀਤੀ ਦੂਰੀ ਦੇ ਆਧਾਰ 'ਤੇ ਟੋਲ ਭੁਗਤਾਨ ਦੀ ਵਿਵਸਥਾ ਵੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਟੋਲ ਵਸੂਲੀ ਦੀ ਨਵੀਂ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਇਸ ਦੀ ਕੁਸ਼ਲਤਾ ਵਧੇਗੀ ਅਤੇ ਸਫ਼ਰ ਦਾ ਸਮਾਂ ਵੀ ਘਟੇਗਾ। ਉਨ੍ਹਾਂ ਕਿਹਾ ਕਿ ਵਾਹਨਾਂ 'ਚ ਫਾਸਟੈਗ ਦੀ ਵਰਤੋਂ ਨਾਲ ਟੋਲ ਬੂਥ 'ਤੇ ਲੱਗਣ ਵਾਲਾ ਸਮਾਂ ਘਟ ਕੇ 47 ਸੈਕਿੰਡ ਰਹਿ ਗਿਆ ਹੈ, ਪਰ ਸਰਕਾਰ ਇਸ ਨੂੰ ਹੋਰ ਘਟਾ ਕੇ 30 ਸੈਕਿੰਡ ਤੋਂ ਘੱਟ ਕਰਨਾ ਚਾਹੁੰਦੀ ਹੈ।ਕੈਮਰਾ ਆਧਾਰਿਤ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈਇਸ ਦੇ ਲਈ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਪਾਇਲਟ ਟੈਸਟਿੰਗ ਚੱਲ ਰਹੀ ਹੈ ਜਿਸ ਵਿਚ ਸੈਟੇਲਾਈਟ ਅਤੇ ਕੈਮਰਾ ਆਧਾਰਿਤ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿੰਘ ਨੇ ਕਿਹਾ ਹੈ ਕਿ ਜਦੋਂ ਤੁਸੀਂ ਕਿਸੇ ਹਾਈਵੇਅ 'ਤੇ ਦਾਖਲ ਹੁੰਦੇ ਹੋ ਅਤੇ ਉੱਥੇ ਲੱਗਾ ਕੈਮਰਾ ਤੁਹਾਡੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਸਕੈਨ ਕਰਦਾ ਹੈ ਤਾਂ ਉਸ ਦੇ ਆਧਾਰ 'ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਟੋਲ ਬੂਥ 'ਤੇ ਪਹੁੰਚਣ ਲਈ ਕਿੰਨੇ ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ।ਭੁਗਤਾਨ ਟੋਲ ਦੇ ਨਿਯਮਾਂ 'ਤੇ ਆਧਾਰਿਤ ਹੋਵੇਗਾਉਨ੍ਹਾਂ ਨੇ ਕਿਹਾ ਹੈ ਕਿ ਇਹ ਮੌਜੂਦਾ ਸਿਸਟਮ ਤੋਂ ਵੱਖਰਾ ਹੈ, ਜਿਸ ਵਿਚ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿ ਤੁਸੀਂ ਹਾਈਵੇਅ 'ਤੇ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਹੈ, ਇਹ ਭੁਗਤਾਨ ਟੋਲ ਦੇ ਨਿਯਮਾਂ 'ਤੇ ਆਧਾਰਿਤ ਹੈ।ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਦਿੱਤੀਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦੂਰਸੰਚਾਰ ਸਮੇਤ ਸਾਰੇ ਖੇਤਰਾਂ ਵਿੱਚ ਕੀਤੇ ਗਏ ਕੰਮਾਂ ਕਾਰਨ ਹੀ ਅਜਿਹੀ ਤਰੱਕੀ ਹਾਸਲ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਦੂਰਸੰਚਾਰ ਨੈੱਟਵਰਕ ਵਿੱਚ ਸੁਧਾਰ ਟੋਲ ਪਲਾਜ਼ਿਆਂ 'ਤੇ ਵਾਹਨਾਂ ਦਾ ਡਾਟਾ ਇਕੱਠਾ ਕਰਨ ਵਿੱਚ ਮਦਦ ਕਰ ਰਿਹਾ ਹੈ।