Sun, Mar 16, 2025
Whatsapp

Farmers On Debt Burden: ਕਰਜ਼ੇ ਦੀ ਪੰਡ ਹੇਠ ਕਿਸਾਨ ! ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ ਅੰਕੜੇ ਜਾਰੀ, ਪੰਜਾਬ ਦੇ ਅੰਕੜੇ ਦੇਖ ਹੋ ਜਾਓਗੇ ਹੈਰਾਨ

ਜਾਰੀ ਕੀਤੇ ਗਏ ਅੰਕੜਿਆ ਮੁਤਾਬਿਕ ਆਂਧਰਾ ਪ੍ਰਦੇਸ਼ ਦਾ ਕਿਸਾਨ ਪਰਿਵਾਰ ਸਭ ਤੋਂ ਜ਼ਿਆਦਾ ਕਰਜ਼ਾਈ ਹੈ। ਜੀ ਹਾਂ ਆਂਧਰਾ ਪ੍ਰਦੇਸ਼ ਦੇ ਪ੍ਰਤੀ ਕਿਸਾਨ ਪਰਿਵਾਰ ਸਿਰ 2.54 ਰੁਪਏ ਦਾ ਕਰਜ਼ਾ ਹੈ।

Reported by:  PTC News Desk  Edited by:  Aarti -- February 12th 2025 04:02 PM
Farmers On Debt Burden: ਕਰਜ਼ੇ ਦੀ ਪੰਡ ਹੇਠ ਕਿਸਾਨ ! ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ ਅੰਕੜੇ ਜਾਰੀ, ਪੰਜਾਬ ਦੇ ਅੰਕੜੇ ਦੇਖ ਹੋ ਜਾਓਗੇ ਹੈਰਾਨ

Farmers On Debt Burden: ਕਰਜ਼ੇ ਦੀ ਪੰਡ ਹੇਠ ਕਿਸਾਨ ! ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ ਅੰਕੜੇ ਜਾਰੀ, ਪੰਜਾਬ ਦੇ ਅੰਕੜੇ ਦੇਖ ਹੋ ਜਾਓਗੇ ਹੈਰਾਨ

Farmers On Debt Burden:  ਕੇਂਦਰੀ ਖੇਤੀ ਰਾਜ ਮੰਤਰੀ ਰਾਮਨਾਥ ਠਾਕੁਰ ਵੱਲੋਂ ਸੰਸਦ ’ਚ ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ ਅੰਕੜਾ ਪੇਸ਼ ਕੀਤਾ ਗਿਆ ਹੈ। ਇਨ੍ਹਾਂ ’ਚ ਵੱਖ ਵੱਖ ਸੂਬਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਦੱਸਿਆ ਗਿਆ ਹੈ ਕਿ ਕਿਹੜੇ ਸੂਬੇ ’ਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਰਜ਼ਾਈ ਲਿਸਟ ’ਚ ਪੰਜਾਬ ਤੀਜੇ ਨੰਬਰ ’ਤੇ ਹੈ। ਪੰਜਾਬ ਦੇ ਹਰੇਕ ਕਿਸਾਨ ਪਰਿਵਾਰ ਦੇ ਸਿਰ ’ਤੇ 2.03 ਲੱਖ ਰੁਪਏ ਦਾ ਕਰਜਾ ਹੈ। 

ਜਾਰੀ ਕੀਤੇ ਗਏ ਅੰਕੜਿਆ ਮੁਤਾਬਿਕ ਆਂਧਰਾ ਪ੍ਰਦੇਸ਼ ਦਾ ਕਿਸਾਨ ਪਰਿਵਾਰ ਸਭ ਤੋਂ ਜ਼ਿਆਦਾ ਕਰਜ਼ਾਈ ਹੈ। ਜੀ ਹਾਂ ਆਂਧਰਾ ਪ੍ਰਦੇਸ਼ ਦੇ ਪ੍ਰਤੀ ਕਿਸਾਨ ਪਰਿਵਾਰ ਸਿਰ 2.54 ਰੁਪਏ ਦਾ ਕਰਜ਼ਾ ਹੈ। ਜਦਕਿ ਦੇਸ਼ ’ਚ ਦੂਜੇ ਨੰਬਰ ’ਤੇ ਕੇਰਲ ਦਾ ਕਿਸਾਨ ਕਰਜ਼ਾਈ ਹੈ। ਕੇਰਲ 'ਚ ਪ੍ਰਤੀ ਕਿਸਾਨ ਪਰਿਵਾਰ ਸਿਰ 2.42 ਲੱਖ ਰੁਪਏ ਦਾ ਕਰਜ਼ਾ ਹੈ। 


ਇਸ ਤੋਂ ਇਲਾਵਾ ਪੰਜਾਬ ਦੇ ਨਾਲ ਲੱਗਦੇ ਗੁਆਂਢੀ ਸੂਬੇ ਹਰਿਆਣਾ ’ਚ ਹਰੇਕ ਕਿਸਾਨ ਪਰਿਵਾਰ ਸਿਰ ਔਸਤਨ 1.83 ਲੱਖ ਰੁਪਏ ਦਾ ਕਰਜ਼ਾ ਹੈ। ਹਿਮਾਚਲ ਪ੍ਰਦੇਸ਼ ਦੇ ਕਿਸਾਨ ਪਰਿਵਾਰ ਸਿਰ 85,825 ਰੁਪਏ ਦਾ ਕਰਜ਼ਾ ਹੈ। ਜੰਮੂ-ਕਸ਼ਮੀਰ ਦੇ ਕਿਸਾਨ ਦੇ ਸਿਰ 30,435 ਰੁਪਏ ਦਾ ਕਰਜ਼ਾ ਹੈ। ਕੌਮੀ ਪੱਧਰ ’ਤੇ ਕਿਸਾਨਾਂ ਦੇ ਸਿਰ ’ਤੇ ਕਰਜ਼ੇ ਦੀ ਪੰਡ ਦੀ ਔਸਤ 74,121 ਰੁਪਏ ਹੈ। 

ਇਹ ਵੀ ਪੜ੍ਹੋ : Punjab Farmer Debt : ਸੰਕਟ 'ਚ ਪੰਜਾਬ ਦੀ ਕਿਸਾਨੀ! ਇੱਕ ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਖੇਤੀ ਕਰਜ਼ਾ

- PTC NEWS

Top News view more...

Latest News view more...

PTC NETWORK