Sangrur Teacher Protest : ਪੁਲਿਸ ਤੇ ਟੀਚਰਾਂ ਵਿਚਾਲੇ ਧੱਕਾਮੁੱਕੀ; ਮਹਿਲਾ ਅਧਿਆਪਕਾਂ ਦੀ ਖਿੱਚਧੂਹ, CM ਮਾਨ ਦੀ ਰਿਹਾਇਸ਼ ਨੇੜੇ ਹੋਇਆ ਹੰਗਾਮਾ
Sangrur Teacher Protest : ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਨਾਲ ਸੰਬੰਧਿਤ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਹਿਲਾ ਅਧਿਆਪਕਾਂ ਨੂੰ ਨਾਲ ਧੱਕਾ ਮੁੱਕੀ ਅਤੇ ਖਿੱਚ ਧੂਹ ਵੀ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਇੱਕ ਬੇਰੁਜ਼ਗਾਰ ਅਧਿਆਪਕ ਸੰਗਲ ਪਹਿਨ ਕੇ ਵੀ ਆਇਆ ਸੀ। ਜਿਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਨਾਲ ਇਹ ਸੰਗਲ ਲਹਾਉਣ ਦਾ ਵਾਅਦਾ ਕੀਤਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰਾਂ ਆਵੇਗੀ ਤਾਂ ਇਹ ਸੰਗਲ ਉਤਾਰਿਆ ਜਾਵੇਗਾ। ਪਰ ਇਸ ਸੰਗਲ ਦਾ ਬਾਜਣਾ ਅੱਜ ਡਬਲ ਹੋ ਗਿਆ ਹੈ।
ਦੱਸ ਦਈਏ ਕਿ ਖਿੱਚ ਧੂੰਅ ਦੌਰਾਨ ਪਗੜੀਧਾਰੀ ਬੇਰੁਜ਼ਗਾਰ ਮਹਿਲਾ ਅਧਿਆਪਕਾਂ ਦੀਆਂ ਪੱਗਾਂ ਨੂੰ ਵੀ ਹੱਥ ਪਾਇਆ ਗਿਆ। ਸਿੱਖ ਬੀਬੀ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਮਾਪਿਆਂ ਵਿੱਚੋਂ ਕਿਸੇ ਨੇ ਜਮੀਨ ਗਹਿਣੇ ਕੀਤੀ ਹੈ ਅਤੇ ਕਿਸੇ ਦੀ ਮਾਤਾ ਨੇ ਆਪਣੇ ਜੇਵਰ ਗਹਿਣੇ ਕਰਕੇ ਸਾਡੀ ਪੜ੍ਹਾਈ ਕਰਵਾਈ ਹੈ। ਪਰ ਸਾਡੀਆਂ ਡਿਗਰੀਆਂ ਤਾਂ ਲੱਗਦਾ ਹੈ ਕਿ ਸਿਰਫ ਚੁੱਲਿਆਂ ਅੱਗੇ ਰੋਟੀਆਂ ਬਨਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ।
ਇਹ ਵੀ ਪੜ੍ਹੋ : Gangster Jaggu Bhagwanpuria : ਗੈਂਗਸਟਰ ਜੱਗੂ ਭਗਵਨਾਪੁਰੀਆ ਅਸਾਮ ਦੀ ਜੇਲ੍ਹ ’ਚ ਸ਼ਿਫਟ ; PIT-NDPS ਐਕਟ ਤਹਿਤ NCB ਨੇ ਕੀਤੀ ਕਾਰਵਾਈ
- PTC NEWS