Tue, Dec 3, 2024
Whatsapp

ਮੋਦੀ ਸਰਕਾਰ ਦੀ ਉਡਾਨ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਅਤੇ 80 ਐਕਸਪ੍ਰੈਸ ਰੇਲ ਗੱਡੀਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ: ਕੇਂਦਰੀ ਮੰਤਰੀ ਸਤਨਾਮ ਸਿੰਘ ਸੰਧੂ

ਉਡਾਨ 5.0 ਤਹਿਤ, ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੰਗਲੌਰ, ਹੈਦਰਾਬਾਦ, ਨਾਗਪੁਰ, ਪੁਣੇ, ਪਟਨਾ, ਆਦਮਪੁਰ ਅਤੇ ਗੋਆ ਤੱਕ ਹਵਾਈ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ ਹੈ।

Reported by:  PTC News Desk  Edited by:  Aarti -- December 02nd 2024 09:36 PM
ਮੋਦੀ ਸਰਕਾਰ ਦੀ ਉਡਾਨ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਅਤੇ 80 ਐਕਸਪ੍ਰੈਸ ਰੇਲ ਗੱਡੀਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ: ਕੇਂਦਰੀ ਮੰਤਰੀ ਸਤਨਾਮ ਸਿੰਘ ਸੰਧੂ

ਮੋਦੀ ਸਰਕਾਰ ਦੀ ਉਡਾਨ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਅਤੇ 80 ਐਕਸਪ੍ਰੈਸ ਰੇਲ ਗੱਡੀਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ: ਕੇਂਦਰੀ ਮੰਤਰੀ ਸਤਨਾਮ ਸਿੰਘ ਸੰਧੂ

Modi Government UDAN Scheme : ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਕਦਰਾਂ-ਕੀਮਤਾਂ ਨੂੰ ਧਿਆਨ 'ਚ ਰੱਖਦਿਆਂ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਮਹਾਰਾਸ਼ਟਰ ਸਥਿਤ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੋ ਕਿ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇੱਕ ਹੈ, ਨਾਲ ਹਵਾਈ ਅਤੇ ਰੇਲ ਸੰਪਰਕ ਵਧਾਉਣ ਅਤੇ ਬਿਹਤਰ ਕਰਨ ਲਈ ਕਈ ਉਪਰਾਲੇ ਕੀਤੇ ਹਨ।

ਉਡਾਨ 5.0 ਤਹਿਤ, ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੰਗਲੌਰ, ਹੈਦਰਾਬਾਦ, ਨਾਗਪੁਰ, ਪੁਣੇ, ਪਟਨਾ, ਆਦਮਪੁਰ ਅਤੇ ਗੋਆ ਤੱਕ ਹਵਾਈ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ ਹੈ। ਸਭ ਤੋਂ ਪਵਿੱਤਰ ਸਿੱਖ ਗੁਰਧਾਮਾਂ 'ਚੋਂ ਇੱਕ ਦੀ ਮੁਸ਼ਕਲ ਰਹਿਤ ਤੇ ਪਹੁੰਚਯੋਗ ਯਾਤਰਾ ਲਈ, ਵਰਤਮਾਨ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ੂਰ ਸਾਹਿਬ ਨਾਂਦੇੜ ਨੂੰ ਵਰਤਮਾਨ 'ਚ ਕਈ ਐਕਸਪ੍ਰੈਸ ਅਤੇ ਕਈ ਯਾਤਰੀ ਰੇਲ ਸੇਵਾਵਾਂ ਦੁਆਰਾ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।


ਜਲੰਧਰ ਦੇ ਆਦਮਪੁਰ ਤੋਂ ਨਾਂਦੇੜ ਸਾਹਿਬ ਤੱਕ ਏਅਰਲਾਈਨ ਸੇਵਾਵਾਂ ਇਸ ਸਾਲ ਮੋਦੀ ਸਰਕਾਰ ਅਧੀਨ ਮੁੜ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਉਡਾਣ ਸੇਵਾਵਾਂ ਜਲਦੀ ਹੀ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸਦੇ ਨਾਲ ਪੰਜਾਬ ਦੇ ਸਿੱਖ ਸ਼ਰਧਾਲੂਆਂ ਨੂੰ ਆਸਾਨ ਤੇ ਪਹੁੰਚਯੋਗ ਅਤੇ ਮੁਸ਼ਕਲ ਰਹਿਤ ਯਾਤਰਾ ਦੀ ਸਹੂਲਤ ਮਿਲੇਗੀ। ਤਖ਼ਤ ਹਜ਼ੂਰ ਸਾਹਿਬ ਨਾਲ ਹਵਾਈ ਸੰਪਰਕ ਵਧਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਹੋਰ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਹਰ ਸਾਲ ਲੱਖਾਂ ਸ਼ਰਧਾਲੂ ਸਿੱਖ ਧਾਰਮਿਕ ਅਸਥਾਨ ਦੇ ਦਰਸ਼ਨ ਕਰਦੇ ਹਨ।

ਇਹ ਜਾਣਕਾਰੀ ਕੇਂਦਰੀ ਉਡਾਨ ਮੰਤਰੀ ਅਤੇ ਕੇਂਦਰੀ ਰੇਲ ਮੰਤਰੀ, ਭਾਰਤ ਸਰਕਾਰ ਨੇ ਰਾਜ ਸਭਾ 'ਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਹਵਾਈ ਅਤੇ ਰੇਲ ਸੰਪਰਕ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ 'ਚ ਸਾਂਝੀ ਕੀਤੀ।

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿਚੋਂ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਨਾਲ ਸੰਪਰਕ (ਕੁਨੈਕਟਿਵਿਟੀ) ਨੂੰ ਵਧਾਉਣ ਦਾ ਮੁੱਦਾ ਉਠਾਇਆ।

ਸੰਸਦ ਦੇ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਨਾਂਦੇੜ ਜ਼ਿਲ੍ਹੇ 'ਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਸੰਪਰਕ ਵਧਾਉਣ ਅਤੇ ਬਿਹਤਰ ਕਰਨ ਦਾ ਮੁੱਦਾ ਉਠਾਉਂਦਿਆਂ, ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੁੱਛਿਆ। ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਹਵਾਈ ਸੰਪਰਕ ਵਧਾਏਗੀ। ਉਨ੍ਹਾਂ ਸਰਕਾਰ ਵੱਲੋਂ ਸਿੱਖ ਧਰਮ ਨਾਲ ਸਬੰਧਤ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਲਈ ਆਯੋਜਿਤ ਕੀਤੇ ਗਏ ਨਵੇਂ ਹਵਾਈ ਸੰਪਰਕ ਪ੍ਰਾਜੈਕਟਾਂ ਬਾਰੇ ਵੀ ਵੇਰਵੇ ਸਾਂਝੇ ਕਰਨ ਲਈ ਕਿਹਾ।

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇੱਕ ਹੈ ਅਤੇ ਵਿਸ਼ਵ ਭਰ ਦੇ ਸਿੱਖਾਂ ਲਈ ਇਸ ਦੀ ਬਹੁਤ ਮਹੱਤਤਾ ਹੈ। ਇਹ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੰਸਾਰਕ ਜੀਵਨ ਤਿਆਗ ਜਯੋਤੀ-ਜੋਤਿ ਸਮਾ ਅਕਾਲ ਪੁਰਖ ਵਾਹਿਗੁਰੂ 'ਚ ਅਭੇਦ ਹੋ ਗਏ ਸਨ। ਹਰ ਸਾਲ ਔਸਤਨ 6 ਲੱਖ ਤੋਂ ਵੱਧ ਸ਼ਰਧਾਲੂ ਦੁਨੀਆ ਭਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦੇ ਸਵਾਲ ਦੇ ਲਿਖਤੀ ਜਵਾਬ 'ਚ, ਭਾਰਤ ਸਰਕਾਰ ਦੇ ਕੇਂਦਰੀ ਉਡਾਨ ਮੰਤਰੀ, ਕਿੰਜਰਾਪੂ ਰਾਮਮੋਹਨ ਨਾਇਡੂ ਨੇ ਰਾਜ ਸਭਾ 'ਚ ਦੱਸਿਆ, "ਐਮਆਈਡੀਸੀ (ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ) ਦੀ ਮਲਕੀਅਤ ਵਾਲਾ ਨਾਂਦੇੜ ਹਵਾਈ ਅੱਡਾ ਅਪ੍ਰੈਲ, 2017 'ਚ ਉਡਾਣਾਂ ਲਈ ਸ਼ੁਰੂ ਕੀਤਾ ਗਿਆ ਸੀ। ਉਡਾਨ 5.0 ਤਹਿਤ, ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੰਗਲੌਰ, ਹੈਦਰਾਬਾਦ, ਨਾਗਪੁਰ, ਪੁਣੇ, ਪਟਨਾ, ਆਦਮਪੁਰ ਅਤੇ ਗੋਆ ਤੱਕ ਹਵਾਈ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਸਕੀਮ ਤਹਿਤ 9 ਸ਼ਹਿਰਾਂ ਤੋਂ ਉਡਾਣਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਬਿਹਤਰ ਕੁਨੈਕਟਿਵਿਟੀ ਲਈ ਚੁੱਕਿਆ ਗਿਆ ਕਦਮ ਹੈ। ਇਸ ਤੋਂ ਇਲਾਵਾ, ਸਟਾਰ ਏਅਰ ਨੇ ਮਾਰਚ 2024 'ਚ ਨਾਂਦੇੜ ਤੋਂ ਅਹਿਮਦਾਬਾਦ, ਹਿੰਡਨ, ਬੈਂਗਲੁਰੂ ਅਤੇ ਹੈਦਰਾਬਾਦ ਅਤੇ ਜੂਨ, 2024 'ਚ ਨੰਦੇੜ ਤੋਂ ਨਾਗਪੁਰ ਅਤੇ ਪੁਣੇ ਲਈ 76-ਸੀਟਾਂ ਦੇ ਜਹਾਜ਼ ਦੀ ਕਿਸਮ ਨਾਲ ਇਸ ਰੂਟ 'ਤੇ ਸੰਚਾਲਨ ਸ਼ੁਰੂ ਕੀਤਾ ਹੈ।"

ਇੱਕ ਹੋਰ ਸਵਾਲ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਰੇਲ ਮੰਤਰੀ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਸੰਪਰਕ ਸੁਧਾਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਰੇਲ ਸੰਪਰਕ ਪ੍ਰਾਜੈਕਟਾਂ ਬਾਰੇ ਪੁੱਛਿਆ। ਸੰਧੂ ਨੇ ਸ੍ਰੀ ਹਜ਼ੂਰ ਸਾਹਿਬ ਲਈ ਨਵੇਂ ਰੇਲ ਸੰਪਰਕ ਪ੍ਰਾਜੈਕਟਾਂ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ ਅਤੇ ਕੀ ਸਰਕਾਰ ਇਸ ਵੇਲੇ ਚੱਲ ਰਹੀ "ਵੰਦੇ ਭਾਰਤ ਰੇਲ" ਜੋ ਕਿ ਜਾਲਨਾ ਸਟੇਸ਼ਨ ਤੋਂ ਮੁੰਬਈ ਤੱਕ ਦੇ ਰੂਟ 'ਤੇ ਚਲਦੀ ਹੈ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਬਾਰੇ ਪੁੱਛਿਆ।

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲਿਖਤੀ ਜਵਾਬ ਦਿੰਦਿਆਂ ਕਿਹਾ, "ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਪਹਿਲਾਂ ਹੀ ਰੇਲਵੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਕੁਨੈਕਟਿਵਿਟੀ ਨੂੰ ਹੋਰ ਬਿਹਤਰ ਬਣਾਉਣ ਲਈ, ਨਾਂਦੇੜ ਖੇਤਰ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ 'ਚ ਔਰੰਗਾਬਾਦ-ਅੰਕਾਈ (98 ਕਿਲੋਮੀਟਰ), ਪਾਰਲੀ-ਪਰਭਨੀ (64.71 ਕਿਲੋਮੀਟਰ) ਨੂੰ ਦੁੱਗਣਾ ਕਰਨਾ, ਵਰਧਾ ਅਤੇ ਨਾਂਦੇੜ  ਵਿਚਕਾਰ ਨਵੀਂ ਰੇਲਵੇ ਲਾਈਨ (ਯੇਵਤਮਾਲ-ਪੁਸੂਦ ਰਾਹੀਂ) (284 ਕਿਲੋਮੀਟਰ), ਅੰਕਾਈ ਬਾਈਪਾਸ (2.211 ਕਿਲੋਮੀਟਰ), ਪੂਰਨਾ ਬਾਈਪਾਸ (3.22 ਕਿਲੋਮੀਟਰ), ਮੁਦਖੇੜ ਬਾਈਪਾਸ (2.57 ਕਿਲੋਮੀਟਰ) ਅਤੇ ਨਵੀਂ ਰੇਲ ਲਾਈਨ ਅਹਿਮਦਨਗਰ-ਬੀਡ-ਪਾਰਲੇ ਵੈਜਨਾਥ (261 ਕਿਲੋਮੀਟਰ) ਸ਼ਾਮਲ ਹਨ।

ਉਨ੍ਹਾਂ ਪ੍ਰੋਜੈਕਟਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਜਿਨ੍ਹਾਂ ਲਈ ਨਾਂਦੇੜ ਖੇਤਰ 'ਚ ਸਰਵੇਖਣਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਰੇਲ ਮੰਤਰੀ ਨੇ ਕਿਹਾ, "ਇੱਥੇ ਕਈ ਪ੍ਰੋਜੈਕਟ ਹਨ ਜਿਨ੍ਹਾਂ ਲਈ ਸਰਵੇਖਣਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ 'ਚ ਪਰਭਣੀ-ਔਰੰਗਾਬਾਦ (177 ਕਿਲੋਮੀਟਰ), ਅਕੋਲਾ ਪੂਰਨਾ (212 ਕਿਲੋਮੀਟਰ), ਬਿਦਰ-ਨਾਂਦੇੜ (155 ਕਿਲੋਮੀਟਰ) ਦੇ ਵਿਚਕਾਰ ਨਵੀਂ ਲਾਈਨ, ਲਾਤੂਰ ਰੋਡ ਅਤੇ ਨਾਂਦੇੜ ਵਿਚਕਾਰ ਨਵੀਂ ਲਾਈਨ (104 ਕਿਲੋਮੀਟਰ) ਸ਼ਾਮਲ ਹਨ। ਹਜ਼ੂਰ ਸਾਹਿਬ ਨਾਂਦੇੜ ਨੂੰ ਵਰਤਮਾਨ 'ਚ ਕਈ ਐਕਸਪ੍ਰੈਸ ਅਤੇ ਕਈ ਯਾਤਰੀ ਰੇਲ ਸੇਵਾਵਾਂ ਦੁਆਰਾ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਹਜ਼ੂਰ ਸਾਹਿਬ ਨਾਂਦੇੜ-ਮੁੰਬਈ ਸੈਕਟਰ ਅਤੇ ਹਜ਼ੂਰ ਸਾਹਿਬ ਨਾਂਦੇੜ-ਜਾਲਨਾ ਸੈਕਟਰ ਨੂੰ ਇਸ ਸਮੇਂ 5 ਅਤੇ 20 ਜੋੜ ਰੇਲ ਸੇਵਾਵਾਂ ਦੁਆਰਾ ਸੇਵਾ ਦਿੱਤੀ ਜਾ ਰਹੀ ਹੈ। ਹਾਲਾਂਕਿ, ਵੰਦੇ ਭਾਰਤ ਰੇਲ ਸੇਵਾਵਾਂ ਸਣੇ ਹੋਰ ਰੇਲ ਸੇਵਾਵਾਂ ਦਾ ਵਿਸਤਾਰ ਭਾਰਤੀ ਰੇਲਵੇ 'ਤੇ ਇੱਕ ਚੱਲ ਰਹੀ ਪ੍ਰਕਿਰਿਆ ਹੈ, ਜੋ ਟ੍ਰੈਫਿਕ ਜਾਇਜ਼ਤਾ, ਸੰਚਾਲਨ ਸੰਭਾਵਨਾ, ਸਰੋਤਾਂ ਦੀ ਉਪਲਬਧਤਾ ਦੇ ਅਧੀਨ ਹੈ।"

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਦੇਖਣਾ ਕਾਫੀ ਉਤਸ਼ਾਹਜਨਕ ਹੈ ਕਿ ਨੌਂ ਥਾਵਾਂ ਤੋਂ ਨਾਂਦੇੜ ਲਈ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ 'ਚੋਂ ਛੇ ਪਹਿਲਾਂ ਹੀ ਚਾਲੂ ਹਨ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹ ਸਥਾਨ ਹੈ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸੰਸਾਰਕ ਜੀਵਨ ਤਿਆਗ ਜਯੋਤੀ-ਜੋਤਿ ਸਮਾ ਅਕਾਲ ਪੁਰਖ ਵਾਹਿਗੁਰੂ 'ਚ ਅਭੇਦ ਹੋ ਗਏ ਸਨ। ਇਸ ਪਵਿੱਤਰ ਧਰਤੀ 'ਤੇ ਹੀ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਸਦੀਵੀਂ ਗੁਰੂ ਸ਼ਬਦ ਨਾਲ ਜੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ। ਹਜ਼ੂਰ ਸਾਹਿਬ ਵਿਖੇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਦਾ ਦੀ ਮੌਜੂਦ ਮੰਨੇ ਜਾਂਦੇ ਹਨ। ਲੱਖਾਂ ਨਹੀਂ ਸਗੋਂ ਅਰਬਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ 'ਤੇ ਮੱਥਾ ਟੇਕਣਾ ਚਾਹੁੰਦੇ ਹਨ, ਪਰ ਸੰਪਰਕ ਹਮੇਸ਼ਾ ਇੱਕ ਚੁਣੌਤੀ ਬਣਿਆ ਰਿਹਾ ਹੈ।"

ਸੱਚਖੰਡ ਨਾਲ ਜੁੜਨ ਬਾਰੇ ਗੱਲ ਕਰਦਿਆਂ, ਸਤਨਾਮ ਸੰਧੂ ਨੇ ਵਿਸਥਾਰ ਨਾਲ ਦੱਸਿਆ, "ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਧਰਮ ਦੇ ਤਖ਼ਤਾਂ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਅਣਗਿਣਤ ਕਦਮ ਚੁੱਕੇ ਹਨ ਅਤੇ ਇਨ੍ਹਾਂ ਤਖ਼ਤਾਂ ਨੂੰ ਜੋੜਨ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ। ਪ੍ਰਧਾਨ ਮੰਤਰੀ ਨੇ ਉਡਾਨ ਸਕੀਮ ਤਹਿਤ ਪਹਿਲਾਂ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਉਡਾਣਾਂ ਦਾ ਐਲਾਨ ਕੀਤਾ ਸੀ ਅਤੇ ਹੁਣ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸ੍ਰੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਉਡਾਣਾਂ ਦਾ ਐਲਾਨ ਕੀਤਾ ਹੈ।"

ਉਨ੍ਹਾਂ ਅੱਗੇ ਕਿਹਾ, "ਮੈਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਜੀ ਦਾ ਉਹਨਾਂ ਦੇ ਯਤਨਾਂ ਲਈ ਧੰਨਵਾਦੀ ਹਾਂ ਅਤੇ ਮੇਰਾ ਅਗਲਾ ਕਦਮ ਨਾਂਦੇੜ ਲਈ ਫਲਾਈਟ ਟਿਕਟਾਂ ਲਈ ਸਸਤੇ ਮੁੱਲ ਨੂੰ ਯਕੀਨੀ ਬਣਾਉਣਾ ਹੋਵੇਗਾ। ਵਰਤਮਾਨ 'ਚ, ਸ਼ਰਧਾਲੂਆਂ ਲਈ ਟਿਕਟਾਂ ਦੀ ਕੀਮਤ ₹5,000 ਤੋਂ ਲੈ ਕੇ ₹31,000-₹40,000 ਤੱਕ ਹੈ। ਅਜਿਹੇ ਹਾਲਾਤ 'ਚ ਮੱਧ ਵਰਗ ਜਾਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦਾ ਆਉਣਾ ਜਾਣਾ ਬੇਹੱਦ ਔਖਾ ਹੋ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਵੰਦੇ ਭਾਰਤ ਦਾ ਵਿਸਥਾਰ ਜਲਦੀ ਹੀ ਯਕੀਨੀ ਬਣਾਇਆ ਜਾਵੇਗਾ।"

ਹਜ਼ੂਰ ਸਾਹਿਬ ਸਿੱਖਾਂ ਲਈ ਇਸ ਕਰਕੇ ਵੀ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇੱਥੇ ਗੁਰੂ ਸਾਹਿਬ ਦੀਆਂ ਸਾਂਭੀਆਂ ਹੋਈਆਂ ਅਨਮੋਲ ਵਸਤੂਆਂ, ਸ਼ਸਤਰ ਅਤੇ ਹੋਰ ਨਿੱਜੀ ਸਮਾਨ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : Qaumi Insaaf Morcha : 3 ਦਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਦੇ ਵਿਰੋਧ ਦੀਆਂ ਤਿਆਰੀਆਂ ਮੁਕੰਮਲ - ਕੌਮੀ ਇਨਸਾਫ ਮੋਰਚਾ

- PTC NEWS

Top News view more...

Latest News view more...

PTC NETWORK