Tue, Jan 28, 2025
Whatsapp

Congress leader Lucky Sandhu: ਸਿਹਤ ਦਾ ਹਵਾਲਾ ਦੇ ਕੇ ਜੇਲ੍ਹ ’ਚੋਂ ਬਾਹਰ ਆਏ ਮੁਲਜ਼ਮ ਲੱਕੀ ਸੰਧੂ ਵਿਆਹ ’ਚ ਨੱਚਦਾ ਆਇਆ ਨਜ਼ਰ, ਦੇਖੋ ਵੀਡੀਓ

ਦਰਅਸਲ ਫਿਰੌਤੀ ਵਰਗੇ ਗੰਭੀਰ ਮਾਮਲਿਆਂ ਦਾ ਮੁਲਜ਼ਮ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਜੋ ਕਿ ਲੁਧਿਆਣਾ ਦੇ ਇੱਕ ਪੈਲੇਸ ਵਿੱਚ ਨੱਚਦਾ ਨਜ਼ਰ ਆਇਆ।

Reported by:  PTC News Desk  Edited by:  Aarti -- December 12th 2023 03:36 PM
Congress leader Lucky Sandhu: ਸਿਹਤ ਦਾ ਹਵਾਲਾ ਦੇ ਕੇ ਜੇਲ੍ਹ ’ਚੋਂ ਬਾਹਰ ਆਏ ਮੁਲਜ਼ਮ ਲੱਕੀ ਸੰਧੂ ਵਿਆਹ ’ਚ ਨੱਚਦਾ ਆਇਆ ਨਜ਼ਰ, ਦੇਖੋ ਵੀਡੀਓ

Congress leader Lucky Sandhu: ਸਿਹਤ ਦਾ ਹਵਾਲਾ ਦੇ ਕੇ ਜੇਲ੍ਹ ’ਚੋਂ ਬਾਹਰ ਆਏ ਮੁਲਜ਼ਮ ਲੱਕੀ ਸੰਧੂ ਵਿਆਹ ’ਚ ਨੱਚਦਾ ਆਇਆ ਨਜ਼ਰ, ਦੇਖੋ ਵੀਡੀਓ

Congress leader Lucky Sandhu: ਕਾਂਗਰਸੀ ਆਗੂ ਲੱਕੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਕਾਂਗਰਸੀ ਆਗੂ ਲੱਕੀ ਸੰਧੂ ਵੀਡੀਓ ’ਚ ਕਿਸੇ ਦੇ ਵਿਆਹ ’ਚ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਦੀ ਕਾਰਵਾਈ ’ਤੇ ਕਈ ਸਵਾਲ ਉੱਠ ਰਹੇ ਹਨ। 

ਦਰਅਸਲ ਫਿਰੌਤੀ ਵਰਗੇ ਗੰਭੀਰ ਮਾਮਲਿਆਂ ਦਾ ਮੁਲਜ਼ਮ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਜੋ ਕਿ ਲੁਧਿਆਣਾ ਦੇ ਇੱਕ ਪੈਲੇਸ ਵਿੱਚ ਨੱਚਦਾ ਨਜ਼ਰ ਆਇਆ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੱਕੀ ਨੂੰ ਬਾਹਰ ਦੇਖਿਆ ਗਿਆ ਹੋਵੇ। ਅਜਿਹਾ ਪਹਿਲਾਂ ਵੀ ਕਈ ਵਾਰ ਸੁਣਨ ਨੂੰ ਮਿਲਿਆ ਹੈ।


ਦੱਸ ਦਈਏ ਕਿ ਲੱਕੀ ਸੰਧੂ ਮੈਡੀਕਲ ਗਰਾਊਂਡ ’ਤੇ ਪੀਜੀਆਈ ਜਾਣ ਲਈ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੱਕੀ ਸੰਧੂ 8 ਦਸੰਬਰ ਨੂੰ ਮੁਲਾਂਪੁਰ ’ਚ ਵਿਆਹ ਸ਼ਾਮਲ ਹੋਇਆ ਸੀ। ਸੋਸ਼ਲ ਮੀਡੀਆ ਇੰਨਫਲੂਐਂਸਰ ਜਸਨੀਤ ਕੌਰ ਹਨੀਟ੍ਰੈਪ ਮਾਮਲੇ ਦਾ ਮੁਲਜ਼ਮ ਹੈ। ਇਸ ਸਬੰਧੀ ਹਨੀਟ੍ਰੈਪ ਦਾ ਸ਼ਿਕਾਰ ਗੁਰਬੀਰ ਸਿੰਘ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਹੈ। 

ਇਹ ਵੀ ਪੜ੍ਹੋ: Shiromani Akali Dal Foundation Day: 14 ਦਸੰਬਰ ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ, ਅੱਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ

- PTC NEWS

Top News view more...

Latest News view more...

PTC NETWORK