Mon, Jul 8, 2024
Whatsapp

UK Parliamentary Elections 2024 : ਕੌਣ ਹਨ ਉਹ 10 ਸਿੱਖ ਚਿਹਰੇ, ਜਿਨ੍ਹਾਂ ਨੇ ਸੰਸਦੀ ਚੋਣਾਂ 'ਚ ਪਾਈ ਧੱਕ

UK Parliamentary Elections 2024 : ਲੇਬਰ ਪਾਰਟੀ ਦੀ ਜਿੱਤ 'ਚ ਸਿੱਖ ਭਾਈਚਾਰੇ ਨੇ ਵੀ ਵੱਡਾ ਯੋਗਦਾਨ ਪਾਇਆ ਅਤੇ 10 ਸਿੱਖ ਚਿਹਰਿਆਂ ਨੂੰ ਸੰਸਦ 'ਚ ਭੇਜਿਆ ਹੈ। ਸਿੱਖ ਚਿਹਰਿਆਂ ਦੀ ਇਹ ਗਿਣਤੀ ਯੂਕੇ ਦੀਆਂ ਸੰਸਦੀ ਚੋਣਾਂ ਦੇ ਇਤਿਹਾਸ 'ਚ ਹੁਣ ਤੱਕ ਸਭ ਤੋਂ ਵੱਧ ਹੈ, ਜਿਨ੍ਹਾਂ ਵਿੱਚ 5 ਔਰਤਾਂ ਅਤੇ 5 ਮਰਦ ਮੈਂਬਰ ਹਨ।

Reported by:  PTC News Desk  Edited by:  KRISHAN KUMAR SHARMA -- July 05th 2024 06:49 PM -- Updated: July 06th 2024 08:38 AM
UK Parliamentary Elections 2024 : ਕੌਣ ਹਨ ਉਹ 10 ਸਿੱਖ ਚਿਹਰੇ, ਜਿਨ੍ਹਾਂ ਨੇ ਸੰਸਦੀ ਚੋਣਾਂ 'ਚ ਪਾਈ ਧੱਕ

UK Parliamentary Elections 2024 : ਕੌਣ ਹਨ ਉਹ 10 ਸਿੱਖ ਚਿਹਰੇ, ਜਿਨ੍ਹਾਂ ਨੇ ਸੰਸਦੀ ਚੋਣਾਂ 'ਚ ਪਾਈ ਧੱਕ

UK Parliamentary Elections 2024 : ਸ਼ੁੱਕਰਵਾਰ ਨੂੰ ਯੂਕੇ ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੇ ਆਪਣੇ ਉਮੀਦਵਾਰ ਕੇਰ ਸਟਾਰਮਰ ਦੀ ਅਗਵਾਈ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੀ ਜਿੱਤ 'ਚ ਸਿੱਖ ਭਾਈਚਾਰੇ ਨੇ ਵੀ ਵੱਡਾ ਯੋਗਦਾਨ ਪਾਇਆ ਅਤੇ 10 ਸਿੱਖ ਚਿਹਰਿਆਂ ਨੂੰ ਸੰਸਦ 'ਚ ਭੇਜਿਆ ਹੈ। ਸਿੱਖ ਚਿਹਰਿਆਂ ਦੀ ਇਹ ਗਿਣਤੀ ਯੂਕੇ ਦੀਆਂ ਸੰਸਦੀ ਚੋਣਾਂ ਦੇ ਇਤਿਹਾਸ 'ਚ ਹੁਣ ਤੱਕ ਸਭ ਤੋਂ ਵੱਧ ਹੈ, ਜਿਨ੍ਹਾਂ ਵਿੱਚ 5 ਔਰਤਾਂ ਅਤੇ 5 ਮਰਦ ਮੈਂਬਰ ਹਨ।

ਇਨ੍ਹਾਂ 10 ਸਿੱਖ ਚਿਹਰਿਆਂ 'ਚ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਗੁਰਿੰਦਰ ਸਿੰਘ ਜੋਸਨ, ਕਿਰਿਥ ਆਹਲੂਵਾਲੀਆ, ਸੋਨੀਆ ਕੁਮਾਰ, ਹਰਪ੍ਰੀਤ ਕੌਰ ਉਪਲ, ਸਤਵੀਰ ਕੌਰ, ਵਰਿੰਦਰ ਜੱਸ, ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਸ਼ਾਮਲ ਹਨ।


ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਯੂ.ਕੇ. ਦੀ ਸੰਸਦ ਵਿੱਚ ਤੀਜੀ ਵਾਰ ਪਹੁੰਚਣ ਵਾਲੇ ਸਿੱਖ ਹਨ, ਉਹ ਪਹਿਲਾਂ ਵੀ ਸਿੱਖ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਲਗਾਤਾਰ ਪਾਰਲੀਮੈਂਟ 'ਚ ਆਵਾਜ਼ ਚੁੱਕਦੇ ਰਹੇ ਹਨ।

ਪ੍ਰੀਤ ਕੌਰ ਗਿੱਲ ਨੇ ਆਪਣੀ ਜਿੱਤ 'ਤੇ ਟਵਿਟਰ ਐਕਸ 'ਤੇ ਲਿਖਿਆ, ''ਬਰਮਿੰਘਮ ਐਜਬੈਸਟਨ ਲਈ ਐਮਪੀ ਵਜੋਂ ਮੁੜ ਚੁਣੇ ਜਾਣਾ ਇੱਕ ਸਨਮਾਨ ਅਤੇ ਸਨਮਾਨ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ। ਮੈਂ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖਾਂਗੀ।” 

ਬੋਲਟਨ ਨਾਰਥ ਈਸਟ ਤੋਂ, ਕਿਰਿਥ ਐਂਟਵਿਸਲ ਨੇ 16000 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ ਕਿਰਿਥ ਆਹਲੂਵਾਲੀਆ ਵੀ ਕਿਹਾ ਜਾਂਦਾ ਹੈ। ਉਹ ਬੋਲਟਨ ਨਾਰਥ ਈਸਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਚੁਣੇ ਗਏ ਹਨ। ਇਸ ਦੇ ਨਾਲ ਹੀ ਸੋਨੀਆ ਕੁਮਾਰ ਵੀ ਡਡਲੇ ਸੰਸਦੀ ਸੀਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਹੈ। ਇਸੇ ਤਰ੍ਹਾਂ ਹਰਪ੍ਰੀਤ ਕੌਰ ਉੱਪਲ ਨੇ ਹਡਰਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਪੈਰ ਰੱਖਿਆ ਹੈ।

ਸਾਊਥੈਂਪਟਨ ਸੀਟ ਤੋਂ ਲੇਬਰ ਪਾਰਟੀ ਦੀ ਸਤਵੀਰ ਕੌਰ ਨੇ 15,945 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵੁਲਵਰਹੈਂਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜੱਸ 8,000 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਪਹੁੰਚੇ ਹਨ। ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਨੇ ਕ੍ਰਮਵਾਰ ਲੌਫਬਰੋ ਅਤੇ ਇਲਫੋਰਡ ਸਾਊਥ ਪਾਰਲੀਮੈਂਟ ਸੀਟਾਂ ਤੋਂ ਜਿੱਤ ਦਰਜ ਕੀਤੀ ਹੈ। ਇਸਤੋਂ ਇਲਾਵਾ 10ਵੇਂ ਸਿੱਖ ਚਿਹਰੇ ਗੁਰਿੰਦਰ ਸਿੰਘ ਜੋਸਨ ਨੇ ਸਮੈਥਵਿਕ ਸੀਟ ਤੋਂ ਜਿੱਤ ਕੇ ਪਹਿਲੀ ਵਾਰ ਐਮ.ਪੀ. ਬਣੇ ਹਨ।

ਦੱਸ ਦਈਏ ਕਿ ਲੇਬਰ ਪਾਰਟੀ ਨੇ ਯੂਕੇ ਦੀਆਂ 650 ਸੰਸਦੀ ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ 'ਚ 410 ਅਤੇ ਕੰਜ਼ਰਵੇਟਿਵਾਂ ਨੇ 118 ਸੀਟਾਂ ਜਿੱਤੀਆਂ ਹਨ।

- PTC NEWS

Top News view more...

Latest News view more...

PTC NETWORK