Barnala Youth Death Live : ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ 2 ਨੌਜਵਾਨਾਂ ਨੇ ਜੀਵਨਲੀਲ੍ਹਾ ਕੀਤੀ ਸਮਾਪਤ, ਜਾਣੋ ਖੌਫ਼ਨਾਕ ਕਦਮ ਪਿੱਛੇ ਕਾਰਨ
Barnala Youth Death Live : ਬਰਨਾਲਾ ਜ਼ਿਲ੍ਹੇ ਦੇ ਪਿੰਡ ਭਦੌੜ ਤੋਂ ਬਹੁਤ ਹੀ ਮੰਦਭਾਗੀ ਤੇ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇਥੇ ਦੋ ਨੌਜਵਾਨਾਂ ਵੱਲੋਂ ਲਾਈਵ ਹੋ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਭਦੌੜ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਰਹਿਣ ਵਾਲੇ ਸਨ ਅਤੇ ਦੋਵੇਂ ਦੋਸਤ ਸਨ। ਦੋਵੇਂ ਮ੍ਰਿਤਕ ਦੋਸਤ ਗਰੀਬ ਪਰਿਵਾਰਾਂ ਨਾਲ ਸਬੰਧਤ ਦੱਸੇ ਗਏ ਹਨ, ਜਿਨ੍ਹਾਂ ਦੀ ਮੌਤ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਉਧਰ, ਪੁਲਿਸ ਨੇ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵਿੰਦਰ ਸਿੰਘ ਕਿੰਦਾ ਅਤੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਬਲਵੀਰ ਸਿੰਘ ਉਰਫ ਬੀਰਾ ਪੁਰਾਣੇ ਦੋਸਤ ਸਨ। ਦੋਵੇਂ ਇਕੱਠੇ ਖੇਤ ਵਾਲੀ ਗੱਡੀ ਕੋਲ ਗਏ। ਇਸ ਦੌਰਾਨ ਹੀ ਕਾਰ ਵਿੱਚ ਬੈਠੇ ਹੋਏ ਦੋਵਾਂ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਇੱਕ ਵੀਡੀਓ ਰਾਹੀਂ ਕੁਝ ਲੋਕਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਅਤੇ ਆਪਣੇ ਹੱਥ ਵਿੱਚ ਇੱਕ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਲਾਈਵ ਵੀਡੀਓ ਵਿੱਚ ਉਹ ਕੁਝ ਵਿਅਕਤੀਆਂ 'ਤੇ ਪਰੇਸ਼ਾਨੀ ਦੇ ਗੰਭੀਰ ਇਲਜ਼ਾਮ ਲਗਾ ਰਿਹਾ ਸੀ, ਜਿਸ ਬਾਰੇ ਇਹ ਸਾਰੀ ਘਟਨਾ ਵਾਪਰੀ।
ਖਬਰ ਅਪਡੇਟ ਜਾਰੀ...
- PTC NEWS