ਕ੍ਰਿਕਟ ਖੇਡਣ ਪਿੱਛੇ ਦੋ ਨੌਜਵਾਨਾਂ ਦੀ ਹੋਈ ਗ੍ਰਿਫ਼ਤਾਰੀ; ਫਿਰ ਕਿਵੇਂ ਜੈਂਟਲ-ਮੈਨ ਗੇਮ ਬਣ ਉਭਰਿਆ ਇਹ ਖੇਡ? ਇਥੇ ਜਾਣੋ
History of Cricket: ਭਾਵੇਂ ਅੱਜ ਪੂਰੀ ਦੁਨੀਆ ਵਿੱਚ 2023 ਆਈ.ਸੀ.ਸੀ. ਵਰਲਡ ਕੱਪ ਨੂੰ ਲੈਕੇ ਕ੍ਰਿਕਟ ਦਾ ਬੁਖ਼ਾਰ ਜ਼ੋਰਾਂ 'ਤੇ ਹੈ। ਪਰ ਕਿਸੇ ਸਮੇਂ ਇਸ ਖੇਡ ਨੂੰ ਇਸਦੇ ਮੂਲ ਦੇਸ਼ ਇੰਗਲੈਂਡ ਵਿੱਚ ਬੱਚਿਆਂ ਦੀ ਖੇਡ ਮੰਨਿਆ ਜਾਂਦਾ ਸੀ। ਉਸ ਸਮੇਂ ਇੰਗਲੈਂਡ ਦੇ ਬਾਲਗਾਂ ਲਈ ਇਸਨੂੰ ਖੇਡਣਾ ਇੱਕ ਹਲਕੀ-ਫੁਲਕੀ ਗਤੀਵਿਧੀ ਮੰਨਿਆ ਜਾਂਦਾ ਸੀ।
1600 ਦੇ ਦਹਾਕੇ ਵਿੱਚ ਅੰਗਰੇਜ਼ੀ ਭਾਸ਼ਾ ਦੀ ਡਿਕਸ਼ਨਰੀਆਂ ਵਿੱਚ ਕ੍ਰਿਕਟ ਨੂੰ ਬੱਚਿਆਂ ਦੀ ਖੇਡ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਪਰ ਜਿਹੜੀ ਗੱਲ ਤੁਸੀਂ ਨਹੀਂ ਜਾਣਦੇ ਹੋ ਉਹ ਇਹ ਹੈ ਕਿ 1611 ਵਿੱਚ ਇੰਗਲੈਂਡ ਦੇ ਸਸੇਕਸ, ਜੋ ਕਿ ਉਥੇ ਦਾ ਇੱਕ ਸ਼ਹਿਰ ਹੈ, ਵਿਚ ਦੋ ਆਦਮੀਆਂ ਨੂੰ ਐਤਵਾਰ ਨੂੰ ਸਿਰਫ਼ ਇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਹ ਚਰਚ ਜਾਣ ਦੀ ਬਜਾਏ ਕ੍ਰਿਕਟ ਖੇਡਣ ਲਈ ਚਲੇ ਗਏ ਸਨ।
ਇਸ ਘਟਨਾ ਤੋਂ ਬਾਅਦ ਹੀ ਇਸ ਖੇਡ ਵਿਚ ਵਿਅਸਕਾਂ ਦੀ ਵੀ ਦਿਲਚਸਪੀ ਵਧਣ ਲੱਗ ਗਈ।
1660 ਵਿੱਚ ਵੱਡੇ ਸੱਟੇਬਾਜ਼ ਇਸ ਵੱਲ ਆਕਰਸ਼ਿਤ ਹੋਣ ਲੱਗੇ। ਜੂਏਬਾਜ਼ਾਂ ਦੀ ਰੁਚੀ ਦੇ ਕਾਰਨ ਇਸ ਖੇਡ ਦਾ ਵਿਸਥਾਰ ਹੋਣਾ ਸ਼ੁਰੂ ਹੋ ਗਿਆ ਅਤੇ 17ਵੀਂ ਸਦੀ ਦੇ ਅੰਤ ਤੱਕ ਕ੍ਰਿਕਟ ਇੱਕ ਮਹੱਤਵਪੂਰਨ ਜੂਏ ਦੀ ਖੇਡ ਬਣ ਗਈ। ਫਿਰ 1697 ਵਿੱਚ ਸਸੇਕਸ ਵਿੱਚ ਸੱਟੇ ਲਈ ਇੱਕ ਮਸ਼ਹੂਰ ਮੈਚ ਖੇਡਿਆ ਗਿਆ। ਜਿਸ ਵਿੱਚ ਜੂਏਬਾਜ਼ਾਂ ਦੀ ਪਸੰਦ ਦੇ 11 ਲੋਕਾਂ ਦੀ ਇੱਕ ਪਾਰਟੀ ਬਣਾਈ ਗਈ।
1700 ਦੇ ਸ਼ੁਰੂ ਵਿੱਚ ਜੂਏਬਾਜ਼ਾਂ ਨੇ ਇਸੀ ਅਧਾਰ 'ਤੇ ਆਪਣੀਆਂ ਟੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਤਰ੍ਹਾਂ ਕਲੱਬਾਂ ਦੀ ਕਾਉਂਟੀ ਟੀਮਾਂ ਬਣ ਗਈਆਂ। ਇਨ੍ਹਾਂ ਸਰਗਰਮੀਆਂ ਵੱਜੋਂ ਕ੍ਰਿਕਟ ਨੂੰ ਪ੍ਰੈਸ ਕਵਰੇਜ ਮਿਲਣ ਲੱਗੀ। ਜਿਸ ਮਗਰੋਂ ਇਸ ਖੇਡ 'ਚ ਚਾਰਲਸ ਲੈਨੋਕਸ II, ਡਿਊਕ ਰਿਚਮੰਡ, ਸਰ ਵਿਲੀਅਮ ਗੇਜ, ਐਲਨ ਬ੍ਰੋਡਰਿਕ ਅਤੇ ਐਡਵਰਡ ਸਟੀਡ ਵਰਗੇ ਉਸ ਸਮੇਂ ਦੇ ਪ੍ਰਸਿੱਧ ਲੋਕ ਵੀ ਸ਼ਾਮਲ ਹੋ ਗਏ। ਜਿਨ੍ਹਾਂ ਨੇ ਕ੍ਰਿਕਟ ਨੂੰ ਲਾਈਮਲਾਈਟ ਵਿੱਚ ਲਿਆਉਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਅਤੇ 1751 ਤੱਕ ਕ੍ਰਿਕਟ ਪੂਰੇ ਇੰਗਲੈਂਡ ਵਿੱਚ ਫੈਲ ਗਿਆ।
ਭਾਰਤ 'ਚ ਵੀ ਸੱਟੇਬਾਜ਼ੀ ਦਾ ਧੰਧਾ ਜ਼ੋਰਾਂ 'ਤੇ
ਭਾਰਤ 'ਚ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕ੍ਰਿਕਟ ਵਿਸ਼ਵ ਕੱਪ 2023 ਦੇ ਵਿਚਕਾਰ ਹੀ ਕਰੋੜਾਂ ਰੁਪਏ ਦਾ ਗੈਰ-ਕਾਨੂੰਨੀ ਸੱਟੇਬਾਜ਼ੀ ਦਾ ਧੰਧਾ ਜ਼ੋਰਾਂ 'ਤੇ ਹੈ। ਜਿਸ ਨਾਲ ਟੈਕਸ ਵਿਭਾਗ ਨੂੰ ਲਗਭਗ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਥਿੰਕ ਚੇਂਜ ਫੋਰਮ ਦੀ ਰਿਪੋਰਟ ਦੇ ਮੁਤਾਬਕ ਗੈਰ-ਕਾਨੂੰਨੀ ਸੱਟੇਬਾਜ਼ੀ ਬਾਜ਼ਾਰ ਨੂੰ ਭਾਰਤ ਤੋਂ ਹੀ ਪ੍ਰਤੀ ਸਾਲ 8,20,000 ਕਰੋੜ ਰੁਪਏ ਯਾਨੀ 100 ਬਿਲੀਅਨ ਡਾਲਰ ਦਾ ਅੰਦਾਜ਼ਨ ਮੁਨਾਫ਼ਾ ਪ੍ਰਾਪਤ ਹੁੰਦਾ ਏ...
- PTC NEWS