Wed, Jan 15, 2025
Whatsapp

Thai Girls: 2 ਥਾਈ ਕੁੜੀਆਂ ਨੇ ਹੋਟਲ ਦੀ ਛੱਤ ਤੋਂ ਮਾਰੀ ਛਾਲ; ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਿਕ ਹੋਟਲ ’ਚ ਗੁਰਿੰਦਰ ਬੀਰ ਨਾਮਕ ਏਐਸਪੀ ਬੀਤੀ ਸ਼ਾਮ ਛਾਪਾ ਮਾਰਿਆ ਸੀ ਅਤੇ ਚੌਥੀ ਮੰਜਿਲ ’ਤੇ ਸਪਾ ਸੈਂਟਰ ਚਲ ਰਿਹਾ ਸੀ। ਜਿਵੇਂ ਹੀ ਸੈਂਟਰ ’ਚ ਕੰਮ ਕਰ ਰਹੀਆਂ ਦੋ ਲੜਕੀਆਂ ਨੇ ਪੁਲਿਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਹੋਟਲ ਦੀ ਚੌਥੀ ਮੰਜਿਲ ਤੋਂ ਛਾਲ ਮਾਰ ਦਿੱਤੀ

Reported by:  PTC News Desk  Edited by:  Aarti -- July 17th 2024 08:29 AM -- Updated: July 17th 2024 04:35 PM
Thai Girls:  2 ਥਾਈ ਕੁੜੀਆਂ ਨੇ ਹੋਟਲ ਦੀ ਛੱਤ ਤੋਂ ਮਾਰੀ ਛਾਲ; ਹਾਲਤ ਗੰਭੀਰ

Thai Girls: 2 ਥਾਈ ਕੁੜੀਆਂ ਨੇ ਹੋਟਲ ਦੀ ਛੱਤ ਤੋਂ ਮਾਰੀ ਛਾਲ; ਹਾਲਤ ਗੰਭੀਰ

Thai Girls:  ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਇਕ ਹੋਟਲ 'ਚ ਦੋ ਥਾਈ ਲੜਕੀਆਂ ਵੱਲੋਂ ਹੋਟਲ ਦੀ ਛੱਤ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਦੋਵੇਂ ਕੁੜੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਹੋਟਲ ’ਚ ਗੁਰਿੰਦਰ ਬੀਰ ਨਾਮਕ ਏਐਸਪੀ ਬੀਤੀ ਸ਼ਾਮ ਛਾਪਾ ਮਾਰਿਆ ਸੀ  ਅਤੇ ਚੌਥੀ ਮੰਜਿਲ ’ਤੇ ਸਪਾ ਸੈਂਟਰ ਚਲ ਰਿਹਾ ਸੀ। ਜਿਵੇਂ ਹੀ ਸੈਂਟਰ ’ਚ ਕੰਮ ਕਰ ਰਹੀਆਂ ਦੋ ਲੜਕੀਆਂ ਨੇ ਪੁਲਿਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਹੋਟਲ ਦੀ ਚੌਥੀ ਮੰਜਿਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਉੱਥੋ ਚੱਲੀ ਗਈ। ਪਰ ਕੁਝ ਸਮੇਂ ਬਾਅਦ ਮੁੜ ਤੋਂ ਪੁਲਿਸ ਉੱਥੇ ਪਹੁੰਚੀ ਅਤੇ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 


ਦੱਸਿਆ ਜਾ ਰਿਹਾ ਹੈ ਕਿ ਛਾਲ ਮਾਰਨ ਵਾਲੀ ਦੋਹਾਂ ਕੁੜੀਆਂ ਦੀ ਹਾਲਤ ਗੰਭੀਰ ਹੈ। ਇੱਕ ਦੇ ਪੈਰ ’ਤੇ ਫੈਕਚਰ ਆਇਆ ਹੈ ਅਤੇ ਦੂਜੀ ਦੀ ਰੀੜ ਦੀ ਹੱਡੀ ’ਚ ਫੈਕਚਰ ਆਇਆ ਹੈ। ਜਿਸ ਕਾਰਨ ਇੱਕ ਕੁੜੀ ਦਾ ਆਪਰੇਸ਼ਨ ਵੀ ਹੋਇਆ ਹੈ। ਦੂਜੀ ਦਾ ਵੀ ਡਾਕਟਰ ਵੱਲੋਂ ਆਪਰੇਸ਼ਨ ਕੀਤਾ ਜਾਣਾ ਹੈ। 

ਫਿਲਹਾਲ ਪੁਲਿਸ ਨੇ ਹੋਟਲ ’ਚ ਲੱਗੇ ਸੀਸੀਟੀਵੀ ਤੇ ਡੀਵੀ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: Water Cannon Boy ਨਵਦੀਪ ਸਿੰਘ ਜਲਬੇੜਾ ਨੂੰ ਮਿਲੀ ਜ਼ਮਾਨਤ, ਕਿਸਾਨਾਂ ਨੇ ਕੀਤਾ ਹੈ ਵੱਡਾ ਐਲਾਨ

- PTC NEWS

Top News view more...

Latest News view more...

PTC NETWORK