Sun, Jan 5, 2025
Whatsapp

Batala Accident News : ਦੀਵਾਲੀ ਵਾਲੇ ਦਿਨ ਦੋ ਘਰਾਂ ਵਿਚ ਵਿੱਛ ਗਏ ਸੱਥਰ,ਮੋਟਰਸਾਈਕਲ ਸਵਾਰ ਦੋ ਦੋਸਤ ਹੋਏ ਹਾਦਸੇ ਦਾ ਸ਼ਿਕਾਰ, ਦੋਵਾਂ ਦੀ ਮੌਤ

ਦੱਸ ਦਈਏ ਕਿ ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਵਿਜੈ ਕੁਮਾਰ ਵਜੋਂ ਹੋਈ ਹੈ ਜੋ ਕਿ ਦੋਵੇਂ ਗੂੜੇ ਦੋਸਤ ਹਨ।

Reported by:  PTC News Desk  Edited by:  Aarti -- November 01st 2024 12:38 PM
Batala Accident News : ਦੀਵਾਲੀ ਵਾਲੇ ਦਿਨ ਦੋ ਘਰਾਂ ਵਿਚ ਵਿੱਛ ਗਏ ਸੱਥਰ,ਮੋਟਰਸਾਈਕਲ ਸਵਾਰ ਦੋ ਦੋਸਤ ਹੋਏ ਹਾਦਸੇ ਦਾ ਸ਼ਿਕਾਰ, ਦੋਵਾਂ ਦੀ ਮੌਤ

Batala Accident News : ਦੀਵਾਲੀ ਵਾਲੇ ਦਿਨ ਦੋ ਘਰਾਂ ਵਿਚ ਵਿੱਛ ਗਏ ਸੱਥਰ,ਮੋਟਰਸਾਈਕਲ ਸਵਾਰ ਦੋ ਦੋਸਤ ਹੋਏ ਹਾਦਸੇ ਦਾ ਸ਼ਿਕਾਰ, ਦੋਵਾਂ ਦੀ ਮੌਤ

Batala Accident News : ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਧਰਮਕੋਟ ਨਜਦੀਕ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਨੇ ਦੋ ਘਰਾਂ ਅੰਦਰ ਸੱਥਰ ਵਿਛਾ ਦਿੱਤੇ ਜਿਸ ਕਾਰਨ ਦੀਵਾਲੀ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ।

ਮਿਲੀ ਜਾਣਕਾਰੀ ਮੁਤਾਬਿਕ ਇਕ ਬਾਈਕ ਦੀ ਕਿਸੇ ਅਣਪਛਾਤੇ ਵਾਹਨ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ। ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਵਿਜੈ ਕੁਮਾਰ ਵਜੋਂ ਹੋਈ ਹੈ ਜੋ ਕਿ ਦੋਵੇਂ ਗੂੜੇ ਦੋਸਤ ਹਨ। 


ਮ੍ਰਿਤਕ ਵਿਜੈ ਕੁਮਾਰ ਉਮਰ 18 ਸਾਲ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਦੇਰ ਰਾਤ ਵਿਜੈ ਕੁਮਾਰ ਆਪਣੇ ਮੋਟਰਸਾਈਕਲ ’ਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਉਸਦੇ ਘਰ ਛੱਡਣ ਲਈ ਗਿਆ ਸੀ ਕਿਉਂਕਿ ਲਵਪ੍ਰੀਤ ਸਿੰਘ ਦੀ ਗੱਡੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਲਵਪ੍ਰੀਤ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਸਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਸੀ। 

ਇਸੇ ਲਈ ਵਿਜੈ ਕੁਮਾਰ ਲਵਪ੍ਰੀਤ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਉਸਨੂੰ ਉਸਦੇ ਪਿੰਡ ਛੱਡਣ ਲਈ ਜਾ ਰਿਹਾ ਸੀ ਪਰ ਹੋਣੀ ਨੇ ਦੋਵਾਂ ਨੂੰ ਰਸਤੇ ਵਿਚ ਹੀ ਘੇਰ ਲਿਆ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਮ੍ਰਿਤਕ ਵਿਜੈ ਕੁਮਾਰ ਅਜੇ ਕੁਵਾਰਾ ਸੀ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਉਸਦੇ ਦੋ ਬੱਚੇ ਸਨ। 

ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। 

- PTC NEWS

Top News view more...

Latest News view more...

PTC NETWORK