Wed, Jan 8, 2025
Whatsapp

Bathinda Elderly Couples Murder : ਬਠਿੰਡਾ ’ਚ ਵਾਪਰੀ ਵੱਡੀ ਵਾਰਦਾਤ; ਖੇਤਾਂ ’ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਪਿੰਡ ਢਾਣੀ 'ਚ ਬਾਹਰ ਇਕੱਲਾ ਰਹਿੰਦਾ ਸੀ ਜਦਕਿ ਉਨ੍ਹਾਂ ਦਾ ਲੜਕਾ ਬਾਹਰ ਕੰਮ ਕਰਦਾ ਹੈ ਅਤੇ ਇਕ ਬੇਟੀ ਵਿਆਹੀ ਹੋਈ ਹੈ। ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦਾ ਲੜਕਾ ਦੇਰ ਸ਼ਾਮ ਉਸ ਦਾ ਫੋਨ ਡਾਇਲ ਕਰ ਰਿਹਾ ਸੀ

Reported by:  PTC News Desk  Edited by:  Aarti -- January 07th 2025 09:50 AM
Bathinda Elderly Couples Murder :  ਬਠਿੰਡਾ ’ਚ ਵਾਪਰੀ ਵੱਡੀ ਵਾਰਦਾਤ; ਖੇਤਾਂ ’ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

Bathinda Elderly Couples Murder : ਬਠਿੰਡਾ ’ਚ ਵਾਪਰੀ ਵੱਡੀ ਵਾਰਦਾਤ; ਖੇਤਾਂ ’ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

Bathinda Elderly Couples Murder : ਬਠਿੰਡਾ ’ਚ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਬਦਿਆਲਾ ਵਿੱਚ ਇੱਕ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਜੋੜਾ ਪਿੰਡ ਢਾਣੀ 'ਚ ਬਾਹਰ ਇਕੱਲਾ ਰਹਿੰਦਾ ਸੀ ਜਦਕਿ ਉਨ੍ਹਾਂ ਦਾ ਲੜਕਾ ਬਾਹਰ ਕੰਮ ਕਰਦਾ ਹੈ ਅਤੇ ਇਕ ਬੇਟੀ ਵਿਆਹੀ ਹੋਈ ਹੈ। ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦਾ ਲੜਕਾ ਦੇਰ ਸ਼ਾਮ ਉਸ ਦਾ ਫੋਨ ਡਾਇਲ ਕਰ ਰਿਹਾ ਸੀ ਤਾਂ ਵਾਰ-ਵਾਰ ਫੋਨ ਕਰਨ 'ਤੇ ਕੋਈ ਵੀ ਉਸ ਦਾ ਫੋਨ ਨਹੀਂ ਚੁੱਕ ਰਿਹਾ ਸੀ, ਜਿਸ ਕਾਰਨ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤਾਂ ਮਾਮਲਾ ਸਾਹਮਣੇ ਆਇਆ।


ਫਿਲਹਾਲ ਪੁਲਿਸ ਦੀਆਂ ਉੱਚ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : Punjab Bus Strike Day 2 : ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ; ਸੀਐੱਮ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ, ਜਾਣੋ ਕੀ ਹਨ ਮੰਗਾਂ

- PTC NEWS

Top News view more...

Latest News view more...

PTC NETWORK