Barnala Farmer Accident News : ਬਰਨਾਲਾ 'ਚ ਦੋ ਕਿਸਾਨ ਜਥੇਬੰਦੀਆਂ ਦੀਆਂ ਦੋ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ, 3 ਮਹਿਲਾ ਕਿਸਾਨ ਦੀ ਹੋਈ ਮੌਤ
Barnala Farmer Accident News : ਬਰਨਾਲਾ 'ਚ ਦੋ ਕਿਸਾਨ ਜਥੇਬੰਦੀਆਂ ਦੀਆਂ ਦੋ ਬੱਸਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਤਿੰਨ ਕਿਸਾਨ ਔਰਤਾਂ ਦੀ ਮੌਤ ਹੋ ਗਈ ਹੈ। ਜਦਕਿ 31 ਕਿਸਾਨ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਕਈਆਂ ਨੂੰ ਗੰਭੀਰ ਹਾਲਤ 'ਚ ਰੈਫਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਖਨੌਰੀ ਸਰਹੱਦ 'ਤੇ ਕਿਸਾਨ ਮਹਾਂ ਪੰਚਾਇਤ 'ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਇਹ ਹਾਦਸਾ ਬਰਨਾਲਾ ਸਬ ਜੇਲ੍ਹ ਨੇੜੇ ਵਾਪਰਿਆ ਸੀ। ਦੂਜਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸਾਨਾਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਬਰਨਾਲਾ ਮੋਗਾ ਬਾਈਪਾਸ ਦੇ ਪੁਲ ’ਤੇ ਪਲਟ ਗਈ।
ਇਸੇ ਤਰ੍ਹਾਂ ਹੀ ਦੂਜਾ ਸੜਕੀ ਹਾਦਸਾ ਬਠਿੰਡਾ ਨੈਸ਼ਨਲ ਹਾਈਵੇਅ ਦੇ ਬਾਈਪਾਸ 'ਤੇ ਵਾਪਰਿਆ, ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਪਲਟ ਗਈ, ਜਿਸ ਕਾਰਨ 6 ਕਿਸਾਨ ਗੰਭੀਰ ਜ਼ਖ਼ਮੀ ਹੋ ਗਏ, ਜੋ ਕਿ ਪਿੰਡ ਕੋਠੇ ਦੇ ਰਹਿਣ ਵਾਲੇ ਸਨ ਬਠਿੰਡਾ ਜ਼ਿਲ੍ਹੇ ਦੇ ਗੁਰੂ ਹਰਿਆਣੇ ਜ਼ਿਲ੍ਹੇ ਦੇ ਟੋਹਾਣਾ ਵਿੱਚ ਹੋ ਰਹੀ ਕਿਸਾਨ ਮਹਾਂ ਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਸੀ।
ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋਣ ਦਾ ਅਨੁਮਾਨ ਹੈ ਅਤੇ ਕਈ ਗੰਭੀਰ ਜ਼ਖਮੀ ਕਿਸਾਨਾਂ ਨੂੰ ਬਠਿੰਡਾ, ਲੁਧਿਆਣਾ ਅਤੇ ਪਟਿਆਲਾ ਰੈਫਰ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Farmers Bus Accident : ਮਹਾਂ ਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ
- PTC NEWS