TURKEY SYRIA EARTHQUAKE TOLL: ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਬਹੁਤ ਵੱਡੀ ਤਬਾਹੀ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆ ਦਾ ਅੰਕੜਾ 47000 ਨੂੰ ਪਾਰ ਕਰ ਚੁੱਕਾ ਹੈ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਮੁਤਾਬਕ ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 43,556 ਹੋ ਗਈ ਹੈ। ਇਸ ਦੇ ਨਾਲ ਹੀ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 47,244 ਹੋ ਗਈ ਹੈ। ਦੱਸ ਦੇਈਏ ਕਿ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਭਿਆਨਕ ਭੂਚਾਲ ਆਏ ਸਨ। ਇਸ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਵੀ ਇਸ ਖੇਤਰ ਵਿੱਚ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਭੂਚਾਲਾਂ ਕਾਰਨ ਤੁਰਕੀ ਅਤੇ ਸੀਰੀਆ ਦੇ ਕਈ ਸੂਬੇ ਪੂਰੀ ਤਰ੍ਹਾਂ ਤਬਾਹ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ 2013 ਤੋਂ 2022 ਦਰਮਿਆਨ ਤੁਰਕੀ ਵਿੱਚ 30 ਹਜ਼ਾਰ ਤੋਂ ਵੱਧ ਵਾਰ ਭੂਚਾਲ ਆ ਚੁੱਕੇ ਹਨ।ਤੁਰਕੀ ਵਿੱਚ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ ਲਈ ਮਦਦ ਭੇਜੀ ਹੈ। ਭਾਰਤੀ ਫੌਜ ਨੇ ਆਪਣੀ ਮੁਹਿੰਮ ਦਾ ਨਾਂ 'ਆਪ੍ਰੇਸ਼ਨ ਦੋਸਤ' ਰੱਖਿਆ ਹੈ।