Sat, Apr 12, 2025
Whatsapp

Trump Reciprocal Tariffs : ਡੋਨਾਲਡ ਟਰੰਪ ਨੇ ਭਾਰਤ ਨੂੰ ਟੈਰਿਫ ’ਚ ਦਿੱਤੀ ਰਾਹਤ; ਕੁੱਲ 16 ਦੇਸ਼ਾਂ ਨੂੰ ਦਿੱਤੀ ਛੋਟ, ਪਰ ਚੀਨ ਨੂੰ ਨਹੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ 57 ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਉਸੇ ਸਮੇਂ, ਟਰੰਪ ਨੇ ਟੈਰਿਫ ਦਰਾਂ ਵਿੱਚ ਬਦਲਾਅ ਕੀਤਾ ਸੀ, ਜਿਸ ਨਾਲ 57 ਵਿੱਚੋਂ 16 ਦੇਸ਼ਾਂ ਨੂੰ ਵੱਡੀ ਰਾਹਤ ਮਿਲੀ ਸੀ। ਜਦੋਂ ਕਿ ਚੀਨ ਨੂੰ ਕੋਈ ਛੋਟ ਨਹੀਂ ਮਿਲੀ।

Reported by:  PTC News Desk  Edited by:  Aarti -- April 04th 2025 12:20 PM
Trump Reciprocal Tariffs : ਡੋਨਾਲਡ ਟਰੰਪ ਨੇ ਭਾਰਤ ਨੂੰ ਟੈਰਿਫ ’ਚ ਦਿੱਤੀ ਰਾਹਤ; ਕੁੱਲ 16 ਦੇਸ਼ਾਂ ਨੂੰ ਦਿੱਤੀ ਛੋਟ, ਪਰ ਚੀਨ ਨੂੰ ਨਹੀਂ

Trump Reciprocal Tariffs : ਡੋਨਾਲਡ ਟਰੰਪ ਨੇ ਭਾਰਤ ਨੂੰ ਟੈਰਿਫ ’ਚ ਦਿੱਤੀ ਰਾਹਤ; ਕੁੱਲ 16 ਦੇਸ਼ਾਂ ਨੂੰ ਦਿੱਤੀ ਛੋਟ, ਪਰ ਚੀਨ ਨੂੰ ਨਹੀਂ

Trump Reciprocal Tariffs :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ 57 ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਟਰੰਪ ਨੇ ਟੈਰਿਫ ਦਰਾਂ ਵਿੱਚ ਬਦਲਾਅ ਕੀਤਾ ਸੀ, ਜਿਸ ਨਾਲ 57 ਵਿੱਚੋਂ 16 ਦੇਸ਼ਾਂ ਨੂੰ ਵੱਡੀ ਰਾਹਤ ਮਿਲੀ ਸੀ। ਡੋਨਾਲਡ ਟਰੰਪ ਨੇ ਭਾਰਤ 'ਤੇ ਲਗਾਏ ਗਏ 27 ਫੀਸਦ ਪਰਸਪਰ ਟੈਰਿਫ ਨੂੰ ਘਟਾ ਕੇ 26 ਫੀਸਦ ਕਰ ਦਿੱਤਾ। 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵ੍ਹਾਈਟ ਹਾਊਸ ਨੇ ਅਧਿਕਾਰਤ ਦਸਤਾਵੇਜ਼ਾਂ ਵਿੱਚ 27 ਪ੍ਰਤੀਸ਼ਤ ਟੈਰਿਫ ਬਾਰੇ ਗੱਲ ਕੀਤੀ ਸੀ। ਜਦੋਂ ਡੋਨਾਲਡ ਟਰੰਪ ਨੇ ਪਰਸਪਰ ਟੈਰਿਫ ਦਾ ਐਲਾਨ ਕਰਨਾ ਸ਼ੁਰੂ ਕੀਤਾ, ਤਾਂ ਉਸਨੇ ਭਾਰਤ ਨੂੰ ਵੱਡੀ ਰਾਹਤ ਦਿੱਤੀ। ਇਸ ਦੇ ਨਾਲ ਹੀ, ਚੀਨ ਨੂੰ ਕੋਈ ਰਿਆਇਤਾਂ ਨਹੀਂ ਦਿੱਤੀਆਂ ਗਈਆਂ।


ਬੁੱਧਵਾਰ ਨੂੰ ਰੈਸੀਪ੍ਰੋਕਲ ਟੈਰਿਫ ਦਾ ਐਲਾਨ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਤੋਂ ਆਯਾਤ 'ਤੇ 26 ਫੀਸਦ ਟੈਰਿਫ ਲਗਾਇਆ ਜਾਵੇਗਾ। ਜਦੋਂ ਕਿ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਵਿੱਚ, ਭਾਰਤ ਨੂੰ 27 ਫੀਸਦ ਟੈਰਿਫ ਦੇ ਨਾਲ ਸੂਚੀ ਵਿੱਚ ਰੱਖਿਆ ਗਿਆ ਸੀ। ਵੀਰਵਾਰ ਨੂੰ ਭਾਰਤੀ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਕਿ ਅਮਰੀਕਾ ਨੇ ਭਾਰਤ 'ਤੇ 27 ਫੀਸਦ ਦਾ ਰੈਸੀਪ੍ਰੋਕਲ ਟੈਰਿਫ ਲਗਾਇਆ ਹੈ। ਹੁਣ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਭਾਰਤ ਸਮੇਤ 16 ਦੇਸ਼ਾਂ ਨੂੰ ਰਾਹਤ ਦਿੱਤੀ ਗਈ ਹੈ।

ਭਾਰਤ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਨੂੰ ਵੀ ਮਿਲੀ ਰਾਹਤ

ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਬੋਸਨੀਆ ਅਤੇ ਹਰਜ਼ੇਗੋਵਿਨਾ ਲਈ ਟੈਰਿਫ 36 ਪ੍ਰਤੀਸ਼ਤ ਤੋਂ ਘਟਾ ਕੇ 35 ਫੀਸਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਬੋਤਸਵਾਨਾ ਦਾ ਰਿਸਪ੍ਰੋਸੀਕਲ ਟੈਰਿਫ 38 ਪ੍ਰਤੀਸ਼ਤ ਤੋਂ ਘਟਾ ਕੇ 37 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਕੈਮਰੂਨ, ਫਾਕਲੈਂਡ ਟਾਪੂ, ਮਲਾਵੀ, ਮਿਆਂਮਾਰ, ਨਿਕਾਰਾਗੁਆ, ਨਾਰਵੇ, ਪਾਕਿਸਤਾਨ, ਫਿਲੀਪੀਨਜ਼, ਸਰਬੀਆ, ਦੱਖਣੀ ਅਫਰੀਕਾ, ਦੱਖਣੀ ਕੋਰੀਆ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਵਾਨੂਆਟੂ ਨੂੰ ਵੀ ਇੱਕ-ਇੱਕ ਫੀਸ ਤੋਂ ਛੋਟ ਦਿੱਤੀ ਗਈ ਹੈ। ਪਾਕਿਸਤਾਨ ਦਾ ਰਿਸਪ੍ਰੋਸੀਕਲ ਟੈਰਿਫ ਵੀ 30 ਫੀਸਦ ਤੋਂ ਘਟਾ ਕੇ 29 ਫੀਸਦ ਕਰ ਦਿੱਤਾ ਗਿਆ ਹੈ।

ਅਮਰੀਕਾ ਨੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 34 ਫੀਸਦ ਦਾ ਟੈਰਿਫ ਲਗਾਇਆ ਹੈ। ਇਸ ਦੇ ਨਾਲ ਹੀ, ਕੰਬੋਡੀਆ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 49 ਪ੍ਰਤੀਸ਼ਤ ਦੀ ਵੱਡੀ ਟੈਰਿਫ ਦਾ ਐਲਾਨ ਕੀਤਾ ਗਿਆ ਹੈ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨਾਲ 50 ਸਾਲਾਂ ਤੋਂ ਧੋਖਾ ਕੀਤਾ ਜਾ ਰਿਹਾ ਹੈ ਪਰ ਇਹ ਜਾਰੀ ਨਹੀਂ ਰਹਿ ਸਕਦਾ। ਭਾਰਤ ਬਾਰੇ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਚੰਗੇ ਦੋਸਤ ਹਨ ਪਰ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ। ਉਹ ਸਾਡੇ ਤੋਂ 52 ਫੀਸਦ ਵਸੂਲ ਰਹੇ ਹਨ ਅਤੇ ਇਸਦੇ ਮੁਕਾਬਲੇ, ਅਸੀਂ ਕੁਝ ਵੀ ਨਹੀਂ ਵਸੂਲ ਰਹੇ। ਡੋਨਾਲਡ ਟਰੰਪ ਨੇ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਵਾਹਨਾਂ 'ਤੇ 25 ਫੀਸਦ ਟੈਰਿਫ ਲਗਾਉਣ ਦਾ ਵੀ ਐਲਾਨ ਕੀਤਾ ਹੈ। ਇਹ ਟੈਰਿਫ 3 ਮਈ ਤੋਂ ਲਾਗੂ ਹੋ ਸਕਦਾ ਹੈ।

ਇਹ ਵੀ ਪੜ੍ਹੋ : Gold and Silver 4 April 2025 : ਨਰਾਤੇ ਦੇ ਛੇਵੇਂ ਦਿਨ ਸੋਨਾ ਰਿਕਾਰਡ ਉੱਚਾਈ ਤੋਂ ਡਿੱਗਿਆ; 1,600 ਰੁਪਏ ਹੋਇਆ ਸਸਤਾ, ਜਾਣੋ ਚਾਂਦੀ ਦੀ ਨਵੀਂ ਕੀਮਤ

- PTC NEWS

Top News view more...

Latest News view more...

PTC NETWORK