ਡਰਾਈਵਰਾਂ ਦੀ ਹੜਤਾਲ ਜਾਰੀ; ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੁੱਕਿਆ ਪੈਟਰੋਲ-ਡੀਜ਼ਲ
Drivers Strike Latest News: ਦੇਸ਼ ਵਿੱਚ ਲਾਗੂ ਹੋਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਕੀਤੀ ਟਰਾਂਸਪੋਰਟਰਾਂ ਅਤੇ ਟਰੱਕ ਡਰਾਈਵਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਡਰਾਈਵਰਾਂ ਵੱਲੋਂ ਨਵੇਂ ਕਾਨੂੰਨ ਹਿੱਟ ਐਂਡ ਰਨ ’ਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਭਾਰਤੀ ਨਿਆਂਇਕ ਸੰਹਿਤਾ 2023 ਵਿੱਚ ਸੋਧ ਤੋਂ ਬਾਅਦ ਹਿੱਟ ਐਂਡ ਰਨ ਕੇਸਾਂ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਪ੍ਰਾਈਵੇਟ ਬੱਸ ਅਪਰੇਟਰਾਂ ਨੇ ਇੱਕਜੁੱਟਤਾ ਵਿੱਚ ਹੜਤਾਲ ਸ਼ੁਰੂ ਕੀਤੀ ਹੈ ਅਤੇ ਹੁਣ ਆਟੋ-ਰਿਕਸ਼ਾ ਚਾਲਕ ਵੀ ਵਿਰੋਧ ਵਿੱਚ ਸ਼ਾਮਲ ਹੋ ਗਏ ਹਨ।
ਪੰਜਾਬ ਭਰ ਵਿੱਚ ਪੈਟਰੋਲ ਡੀਜ਼ਲ ਟੈਂਕਰ ਚਾਲਕਾਂ ਦੀ ਚੱਲ ਰਹੀ ਹੜਤਾਲ ਕਾਰਨ ਕਈ ਪੈਟਰੋਲ ਪੰਪ ਸੁੱਕਣ ਦੀ ਕਗਾਰ 'ਤੇ ਹਨ। ਇਨ੍ਹਾਂ ਹੀ ਨਹੀਂ ਸਬਜ਼ੀਆਂ ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ’ਚ ਪੈਟਰੋਲ ਪੰਪ ’ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਹੀ ਨਹੀਂ ਕਈ ਪੈਟਰੋਲ ਪੰਪ ’ਤੇ ਪੈਟਰੋਲ ਡੀਜਲ ਖਤਮ ਹੋਣ ਦਾ ਪੱਤਰ ਵੀ ਲਗਾਇਆ ਗਿਆ ਹੈ।
ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਪੈਟਰੋਲ ਪੰਪ ਆਰਗੇਨਾਈਜੇਸ਼ਨ ਦੇ ਮੁਖੀ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਮੋਗਾ ਦੇ ਕਰੀਬ 25 ਤੋਂ 28 ਪੰਪ ਸੁੱਕੇ ਪਏ ਹਨ ਅਤੇ ਅੱਧੇ ਤੋਂ ਵੱਧ ਅੱਜ ਸ਼ਾਮ ਤੱਕ ਪੰਪ ਸੁੱਕੇ ਰਹਿਣਗੇ। ਮੋਗਾ ਵਿੱਚ 156 ਦੇ ਕਰੀਬ ਪੈਟਰੋਲ ਪੰਪ ਹਨ।
ਦੂਜੇ ਪਾਸੇ ਗੁਰਦਾਸਪੁਰ ’ਚ ਟਰੱਕ ਡਰਾਈਵਰਾਂ ਦੀ ਹੜਤਾਲ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅੰਦਰ ਵੀ ਕਾਫੀ ਅਸਰ ਦਿਖ ਰਿਹਾ ਹੈ। ਪੈਟਰੋਲ ਪੰਪ ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪੈਟਰੋਲ ਪੰਪ ਮਾਲਕਾਂ ਮੁਤਾਬਿਕ ਜੇਕਰ ਇਹੀ ਹਾਲਾਤ ਰਹੇ ਤਾਂ ਜਲਦ ਹੀ ਪੰਪਾਂ ’ਤੇ ਤੇਲ ਖਤਮ ਹੋ ਜਾਵੇਗਾ।
ਇਸ ਸਬੰਧੀ ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਟਰੱਕ ਆਪਰੇਟਰਾਂ ਦੀਆਂ ਮੰਗਾਂ ਕੇਂਦਰ ਅਤੇ ਪੰਜਾਬ ਨੇ ਨਾ ਮੰਨੀਆਂ ਤਾਂ ਪੰਜਾਬ ਵਿਚ ਜਿੱਥੇ ਪੋਰਟਲ ਡੀਜ਼ਲ ਦੀ ਘਾਟ ਮਹਿਸੂਸ ਹੋਣ ਲੱਗ ਪਈ ਹੈ। ਉੱਥੇ ਹੀ ਹੋਰ ਵਪਾਰਕ ਅਦਾਰਿਆਂ ’ਤੇ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ ਅਤੇ ਸਘੰਰਸ਼ ਹੋਰ ਤਿੱਖਾ ਹੋਵੇਗਾ।
ਇਹ ਵੀ ਪੜ੍ਹੋ: Japan ’ਚ ਭੂਚਾਲ ਮਚਾਈ ਭਾਰੀ ਤਬਾਹੀ; 155 ਵਾਰ ਮਹਿਸੂਸ ਕੀਤੇ ਗਏ ਝਟਕੇ, 8 ਮੌਤਾਂ
-