Ferozepur Accident : ਪੰਜਾਬ 'ਚ ਵੱਡਾ ਹਾਦਸਾ, ਟਰਾਲੇ ਤੇ ਪਿਕਅੱਪ ਦੀ ਟੱਕਰ 'ਚ 11 ਵੇਟਰਾਂ ਦੀ ਮੌਤ, 11 ਜ਼ਖ਼ਮੀ, ਹਵਾ 'ਚ ਗੇਂਦਾਂ ਵਾਂਗ ਉਛਲੇ ਵਿਅਕਤੀ
Ferozepur Accident 9 Death : ਫਿਰੋਜ਼ਪੁਰ 'ਚ ਤੜਕਸਾਰ ਰੂਹ ਕੰਬਾਊ ਹਾਦਸਾ ਵਾਪਰਨ ਦੀ ਖ਼ਬਰ ਹੈ। ਹਾਦਸੇ ਵਿੱਚ ਪਿਕਅੱਪ ਸਵਾਰ 9 ਲੋਕਾਂ ਦੀ ਮੌਤ (9 Death in Truck-Pickup Collision) ਹੋ ਗਈ ਹੈ, ਜਦਕਿ 11 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਭਿਆਨਕਤਾ ਦਾ ਇਸ ਗੱਲ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਪਿਕਅੱਪ ਸਵਾਰ ਆਸ ਪਾਸੇ ਡਿੱਗੇ ਪਏ ਸਨ, ਇੰਝ ਜਾਪ ਰਿਹਾ ਸੀ ਜਿਵੇਂ ਕਿ ਹਵਾ ਵਿੱਚ ਗੇਂਦਾਂ ਵਾਂਗ ਉਛਲ ਕੇ ਡਿੱਗੇ ਹੋਣ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ (Ferozepur-Fazilka GT Road) 'ਤੇ ਸਥਿਤ ਪਿੰਡ ਮੋਹਨ ਕੇ ਨਜਦੀਕ ਪਿਕਅਪ ਗੱਡੀ ਅਤੇ ਟਰਾਲੇ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਛੋਟਾ ਹਾਥੀ ਗੁਰੂਹਰਸਹਾਏ ਤੋਂ ਵੇਟਰਾਂ ਨਾਲ ਭਰ ਕੇ ਜਲਾਲਾਬਾਦ ਏਰੀਏ ਨੂੰ ਜਾ ਰਿਹਾ ਸੀ ਕਿ ਪਿੰਡ ਮੋਹਨ ਕੇ ਨਜਦੀਕ ਟਰਾਲੇ ਦੇ ਨਾਲ ਟੱਕਰ ਹੋ ਗਈ। ਹੁਣ ਤੱਕ ਦੀ ਖ਼ਬਰ ਅਨੁਸਾਰ 9 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 11 ਤੋਂ ਵੱਧ ਜ਼ਖ਼ਮੀਆਂ ਨੂੰ ਫ਼ਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਲੱਗਣ 'ਤੇ ਐਂਬੂਲੈਂਸ ਅਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਹੋਇਆ ਹੈ ਅਤੇ ਰਾਹਤ ਕਾਰਜ ਜਾਰੀ ਹਨ। ਡੀਸੀ ਫਿਰੋਜ਼ਪੁਰ ਦੇ ਹੁਕਮਾਂ 'ਤੇ ਤਹਿਸੀਲਦਾਰ ਗੁਰੂਹਰਸਹਾਏ ਮੌਕੇ 'ਤੇ ਹਾਜ਼ਰ ਹਨ ਅਤੇ ਐਂਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜ਼ਖਮੀ 11 ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਹਿੱਤ ਰੈਫਰ ਕੀਤਾ ਗਿਆ ਹੈ, ਜਦਕਿ ਇੱਕ ਮਰੀਜ਼ ਜਲਾਲਾਬਾਦ ਵਿਖੇ ਇਲਾਜ ਅਧੀਨ ਹੈ।
ਡੀਸੀ ਫਿਰੋਜ਼ਪੁਰ ਨੇ ਕਿਹਾ ਕਿ ਜ਼ਿਲ੍ਹਾ ਪੀੜਤਾਂ ਦੇ ਪਰਿਵਾਰਾਂ ਨਾਲ ਖੜਾ ਹੈ ਅਤੇ ਜ਼ਖ਼ਮੀਆਂ ਦਾ ਪੂਰਾ ਇਲਾਜ ਕਰਵਾਏਗਾ।
- PTC NEWS