Sat, Mar 15, 2025
Whatsapp

Three Youth Died In Accident: ਪਰਾਲੀ ਨਾਲ ਭਰੀ ਟਰਾਲੀ ਕਾਰ ਨਾਲ ਟਕਰਾਈ; 3 ਦੀ ਮੌਤ, ਚੰਡੀਗੜ੍ਹ ਆ ਰਹੇ ਸੀ ਤਿੰਨੋਂ ਨੌਜਵਾਨ

Reported by:  PTC News Desk  Edited by:  Aarti -- December 10th 2023 12:32 PM
Three Youth Died In Accident: ਪਰਾਲੀ ਨਾਲ ਭਰੀ ਟਰਾਲੀ ਕਾਰ ਨਾਲ ਟਕਰਾਈ; 3 ਦੀ ਮੌਤ, ਚੰਡੀਗੜ੍ਹ ਆ ਰਹੇ ਸੀ ਤਿੰਨੋਂ ਨੌਜਵਾਨ

Three Youth Died In Accident: ਪਰਾਲੀ ਨਾਲ ਭਰੀ ਟਰਾਲੀ ਕਾਰ ਨਾਲ ਟਕਰਾਈ; 3 ਦੀ ਮੌਤ, ਚੰਡੀਗੜ੍ਹ ਆ ਰਹੇ ਸੀ ਤਿੰਨੋਂ ਨੌਜਵਾਨ

Three Youth Died In Accident: ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਪਿੰਡ ਖਾਸਾ ਦੇ ਤਿੰਨ ਵਸਨੀਕਾਂ ਦੀ ਬੀਤੀ ਦੇਰ ਰਾਤ ਆਰਟੀਗਾ ਕਾਰ ਤੇ ਪਰਾਲੀ ਦੇ ਭਰੇ ਟਰਾਲੇ ਨਾਲ ਹੋਈ ਭਿਆਨਕ ਜ਼ਬਰਦਸਤ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਬਾਰੇ ਜਾਣਕਾਰੀ ਹਾਸਿਲ ਹੋਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੱਡੀ ਦੇ ਮਾਲਕ ਗੁਰਪ੍ਰੀਤ ਸਿੰਘ ਗੋਪੀ ਉਮਰ ਕਰੀਬ (30) ਸਾਲ ਖਾਸਾ ਨਜਦੀਕ ਅਟਾਰੀ ਦੇ ਰਿਸ਼ਤੇਦਾਰ ਬਲਦੇਵ ਸਿੰਘ ਘਨੂੰਪੁਰ ਨੇ ਦੱਸਿਆ ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ (55) ਸਾਲ ਖਾਸਾ ਅਤੇ ਨਵਜੀਤ ਸਿੰਘ ਨਵ ਉਮਰ ਕਰੀਬ (28) ਸਾਲ ਖਾਸਾ ਜਿਨਾਂ ਦਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ ਉਸਨੇ ਥੋੜੇ ਦਿਨਾਂ ਵਿੱਚ ਭਾਰਤ ਆਉਣਾ ਸੀ ਉਸ ਲਈ ਇਹ ਤਿੰਨੇ ਨੌਜਵਾਨ ਨਵੀਂ ਗੱਡੀ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ। 


ਦੱਸ ਦਈਏ ਕਿ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆਉਂਦਿਆਂ ਨਵਾਂ ਸ਼ਹਿਰ ਦੇ ਨਜ਼ਦੀਕ ਪਰਾਲੀ ਦੀਆ ਗੰਢਾ ਨਾਲ ਭਰੀ ਟਰਾਲੀ ਜੋ ਕਿ ਸੜਕ ਦੇ ਵਿਚਕਾਰ ਸੀ ਉਸ ਵਿੱਚ ਪਿੱਛੇ ਤੋਂ ਆਰਟੀਕਲ ਨਵੀਂ ਕਾਰ ਟਕਰਾਈ ਤਾਂ ਮੌਕੇ ਤੇ ਹੀ ਤਿੰਨੇ ਵਿਅਕਤੀਆਂ ਦੀ ਮੌਤ ਹੋ ਗਈ। ਬੀਤੀ ਦੇਰ ਰਾਤ ਤੋਂ ਤਿੰਨੇ ਮਿਰਤਕਾਂ ਦੀਆਂ ਲਾਸ਼ਾਂ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ: Karni Sena Chief Murder: ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ’ਚ ਸ਼ਾਮਲ ਦੋਵੇਂ ਸ਼ੂਟਰ ਚੰਡੀਗੜ੍ਹ ਤੋਂ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK