Fri, Sep 20, 2024
Whatsapp

Instagram Reel ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਸ਼ਹੂਰ Travel Influencer, ਮੌਕੇ 'ਤੇ ਹੋਈ ਮੌਤ

16 ਜੁਲਾਈ ਨੂੰ ਅਨਵੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਮਸ਼ਹੂਰ ਕੁੰਭੇ ਫਾਲਸ ਦੇਖਣ ਗਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਦੇ ਨਾਲ ਸੱਤ ਦੋਸਤ ਨਾਲ ਗਏ ਸੀ।

Reported by:  PTC News Desk  Edited by:  Aarti -- July 18th 2024 09:37 AM -- Updated: July 18th 2024 11:45 AM
Instagram Reel ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਸ਼ਹੂਰ Travel Influencer,  ਮੌਕੇ 'ਤੇ ਹੋਈ ਮੌਤ

Instagram Reel ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਸ਼ਹੂਰ Travel Influencer, ਮੌਕੇ 'ਤੇ ਹੋਈ ਮੌਤ

Travel Influencer Aanvi Kamdar: ਮੁੰਬਈ 'ਚ 300 ਫੁੱਟ ਖਾਈ 'ਚ ਡਿੱਗਣ ਕਾਰਨ ਅਨਵੀ ਕਾਮਦਾਰ ਦੀ ਮੌਤ ਹੋ ਗਈ। ਆਨਵੀ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵੱਧ ਫਾਲੋਅਰਜ਼ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇੰਸਟਾਗ੍ਰਾਮ ਰੀਲ ਦੀ ਸ਼ੂਟਿੰਗ ਦੌਰਾਨ ਖਾਈ 'ਚ ਡਿੱਗ ਗਈ ਸੀ। ਕਾਮਦਾਰ ਚਾਰਟਰਡ ਅਕਾਊਂਟੈਂਟ ਵੀ ਸੀ। ਉਸਨੇ @theglocaljournal ਹੈਂਡਲ ਹੇਠ ਇੰਸਟਾਗ੍ਰਾਮ 'ਤੇ ਆਪਣੀ ਯਾਤਰਾ ਦਾ ਦਸਤਾਵੇਜ਼ੀਕਰਨ ਕੀਤਾ।

16 ਜੁਲਾਈ ਨੂੰ ਅਨਵੀ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ 'ਚ ਮਸ਼ਹੂਰ ਕੁੰਭੇ ਫਾਲਸ ਦੇਖਣ ਗਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਦੇ ਨਾਲ ਸੱਤ ਦੋਸਤ ਨਾਲ ਗਏ ਸੀ। ਮਾਨਗਾਂਵ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਸ਼ੂਟ ਕਰਦੇ ਸਮੇਂ ਕਾਮਦਾਰ ਤਿਲਕ ਕੇ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। 


ਅਨਵੀ ਦੇ ਦੋਸਤਾਂ ਨੇ ਇਸ ਘਟਨਾ ਦੀ ਸੂਚਨਾ ਸਥਾਨਕ ਅਧਿਕਾਰੀਆਂ ਨੂੰ ਦਿੱਤੀ ਅਤੇ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ। ਰਿਪੋਰਟ ਮੁਤਾਬਕ ਬਚਾਅ ਦਲ ਦੇ ਨਾਲ-ਨਾਲ ਕੋਸਟ ਗਾਰਡ, ਕੋਲਾਡ ਰੈਸਕਿਊ ਟੀਮ ਅਤੇ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀਆਂ ਤੋਂ ਵੀ ਸਹਿਯੋਗ ਲਿਆ ਗਿਆ। 

ਇੱਕ ਬਚਾਅ ਕਰਤਾ ਨੇ ਦੱਸਿਆ ਕਿ ਜਿਵੇਂ ਹੀ ਅਸੀਂ ਮੌਕੇ 'ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਬੱਚੀ ਕਰੀਬ 300-350 ਫੁੱਟ ਹੇਠਾਂ ਡਿੱਗ ਗਈ ਸੀ। ਉਸ ਦੇ ਪਹੁੰਚਣ ਤੋਂ ਬਾਅਦ ਵੀ ਉਸ ਨੂੰ ਚੁੱਕਣਾ ਮੁਸ਼ਕਿਲ ਸੀ ਕਿਉਂਕਿ ਉਹ ਜ਼ਖਮੀ ਸੀ ਅਤੇ ਭਾਰੀ ਮੀਂਹ ਪੈ ਰਿਹਾ ਸੀ। ਹਾਲਾਂਕਿ ਕਿਸੇ ਤਰ੍ਹਾਂ ਬੱਚੀ ਨੂੰ ਬਾਹਰ ਕੱਢਿਆ ਗਿਆ।

ਬਚਾਅ ਕਾਰਜ 'ਚ ਸ਼ਾਮਲ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਵੱਡੇ-ਵੱਡੇ ਪੱਥਰ ਟੋਏ 'ਚ ਡਿੱਗਦੇ ਰਹਿੰਦੇ ਹਨ, ਜਿਸ ਕਾਰਨ ਬਚਾਅ ਕਾਰਜ ਨੂੰ ਹੋਰ ਮੁਸ਼ਕਿਲ ਬਣਾ ਰਿਹਾ ਹੈ। ਛੇ ਘੰਟੇ ਦੇ ਅਪਰੇਸ਼ਨ ਤੋਂ ਬਾਅਦ ਕਾਮਦਾਰ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਗਿਆ। ਹਾਲਾਂਕਿ ਹਾਦਸੇ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Joe Biden Tests Positive: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਹੋਇਆ ਕੋਰੋਨਾ, ਵ੍ਹਾਈਟ ਹਾਊਸ ਨੇ ਆਖੀ ਇਹ ਗੱਲ੍ਹ

- PTC NEWS

Top News view more...

Latest News view more...

PTC NETWORK