ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਸੰਭਾਲਣ ਮਗਰੋਂ ਤਬਾਦਲਿਆ ਦਾ ਦੌਰ ਸ਼ੁਰੂ ਹੋਇਆ। ਹੁਣ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਹੁਕਮ ਜਾਰੀ ਕਰ ਕੇ 24 ਆਈਪੀਐੱਸ ਤੇ ਪੀਸੀਐੱਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਬਾਬੂਲਾਲ ਮੀਨਾ ਨੂੰ ਆਈਜੀ ਪ੍ਰਸ਼ਾਸਨ (ਇੰਟੈਲੀਜੈਂਸ), ਮੁਹਾਲੀ ਲਾਇਆ ਗਿਆ ਹੈ। ਐੱਸ ਭੂਪਤੀ ਡੀਆਈਜੀ ਪ੍ਰਸ਼ਾਸਨ, ਨਰਿੰਦਰ ਭਾਰਗਵ ਡੀਆਈਜੀ ਐੱਨਆਰਆਈ ਲੁਧਿਆਣਾ ਲਾਇਆ ਹੈ। ਇਵੇਂ ਹੀ ਨਵੀਨ ਸਿੰਗਲਾ ਡੀਆਈਜੀ ਇੰਟੈਲੀਜੈਂਸ, ਕੁਲਦੀਪ ਸਿੰਘ ਚਾਹਲ ਨੂੰ ਪੁਲਿਸ ਕਮਿਸ਼ਨਰ ਜਲੰਧਰ, ਉਪਿੰਦਰ ਸਿੰਘ ਘੁੰਮਣ ਨੂੰ ਐੱਸਐੱਸਪੀ ਮੁਕਤਸਰ ਤੇ ਏਆਈਜੀ ਏਜੀਟੀਐੱਫ ਫਰੀਦਕੋਟ ਰੇਂਜ, ਗੁਰਮੀਤ ਚੌਹਾਨ ਨੂੰ ਐੱਸਐੱਸਪੀ ਤਰਨਤਾਰਨ ਤੇ ਏਆਈਜੀ ਏਜੀਟੀਐੱਫ ਬਾਰਡਰ ਰੇਂਜ, ਡਾ. ਸੌਮਿਆ ਮਿਸ਼ਰਾ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ, ਹਰਮਨਦੀਪ ਸਿੰਘ ਹੰਸ ਏਆਈਜੀ ਕਾਊਂਟਰ ਇੰਟੈਲੀਜੈਂਸ, ਅਜੈ ਗਾਂਧੀ ਐੱਸਪੀ (ਇਨਵੈਸਟੀਗੇਸ਼ਨ) ਬਠਿੰਡਾ, ਸ਼ੁਭਮ ਅੱਗਰਵਾਲ ਏਡੀਸੀਪੀ ਜੰਗਲਾਤ ਲੁਧਿਆਣਾ, ਮਨਿੰਦਰ ਸਿੰਘ ਐੱਸਪੀ ਹੈੱਡ ਕੁਆਟਰ ਤਰਨਤਾਰਨ, ਮੁਹੰਮਦ ਸਰਫ਼ਰਾਜ਼ ਆਲਮ ਐੱਸਪੀ ਸਿਟੀ ਪਟਿਆਲਾ, ਜੋਤੀ ਯਾਦਵ ਐੱਸਪੀ ਹੈੱਡ ਕੁਆਟਰ ਮਾਨਸਾ, ਰਣਧੀਰ ਕੁਮਾਰ ਐੱਸਪੀ ਇੰਟੈਲੀਜੈਂਸ ਫਿਰੋਜ਼ਪੁਰ, ਰਵਚਰਨ ਸਿੰਘ ਬਰਾੜ ਜਾਇੰਟ ਪੁਲਿਸ ਕਮਿਸ਼ਨਰ (ਲਾਅ ਐਂਡ ਆਰਡਰ) ਲੁਧਿਆਣਾ, ਵਰਿੰਦਰ ਸਿੰਘ ਬਰਾੜ ਡੀਸੀਪੀ ਟ੍ਰੈਫਿਕ ਲੁਧਿਆਣਾ, ਹਰਮੀਤ ਸਿੰਘ ਹੁੰਦਲ ਡੀਸੀਪੀ (ਇਨਵੈਸਟੀਗੇਸ਼ਨ) ਲੁਧਿਆਣਾ, ਗੁਰਮੀਤ ਸਿੰਘ ਐੱਸਪੀ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਫਿਰੋਜ਼ਪੁਰ, ਵਜ਼ੀਰ ਸਿੰਘ ਕਮਾਂਡੈਂਟ ਤੀਜਾ ਆਈਆਰਬੀ ਲੁਧਿਆਣਾ, ਹਰਕਮਲ ਕੌਰ ਏਡੀਸੀਪੀ ਉਦਯੋਗਿਕ ਸੁਰੱਖਿਆ ਲੁਧਿਆਣਾ, ਰੁਪਿੰਦਰ ਕੌਰ ਭੱਟੀ ਏਡੀਸੀਪੀ ਹੈੱਡ ਕੁਆਟਰ ਲੁਧਿਆਣਾ, ਰੁਪਿੰਦਰ ਕੌਰ ਸਰਾਂ ਏਡੀਸੀਪੀ (ਇਨਵੈਸਟੀਗੇਸ਼ਨ) ਲੁਧਿਆਣਾ ਤੇ ਗੁਰਵਿੰਦਰ ਸਿੰਘ ਨੂੰ ਐੱਸਪੀ ਹੈੱਡ ਕੁਆਟਰ ਬਠਿੰਡਾ ਲਾਇਆ ਹੈ।