Tamil Nadu Train Accident : ਤਾਮਿਲਨਾਡੂ ਰੇਲ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ, 95 ਫੀਸਦੀ ਯਾਤਰੀ ਸੁਰੱਖਿਅਤ
Tamil Nadu Train Accident : ਮੈਸੂਰ ਤੋਂ ਦਰਭੰਗਾ ਜਾ ਰਹੀ ਭਗਮਤੀ ਐਕਸਪ੍ਰੈਸ ਤਾਮਿਲਨਾਡੂ ਦੇ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ 'ਤੇ ਇੱਕ ਮਾਲ ਗੱਡੀ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਐਕਸਪ੍ਰੈਸ ਟਰੇਨ ਦੇ ਦੋ ਡੱਬਿਆਂ ਨੂੰ ਅੱਗ ਲੱਗ ਗਈ ਅਤੇ ਕਈ ਡੱਬੇ ਪਟੜੀ ਤੋਂ ਉਤਰ ਗਏ।
ਰੇਲਵੇ ਬੋਰਡ ਨੇ ਕਿਹਾ ਹੈ ਕਿ ਚੇਨਈ ਰੇਲਵੇ ਡਿਵੀਜ਼ਨ ਦੇ ਪੋਨੇਰੀ-ਕਾਵਾਰਪੇੱਟਾਈ ਸੈਕਸ਼ਨ 'ਤੇ ਯਾਤਰੀ-ਮਾਲ ਵਾਲੀ ਰੇਲਗੱਡੀ ਦੀ ਟੱਕਰ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਡੱਬਿਆਂ 'ਚੋਂ 95 ਫੀਸਦੀ ਤੋਂ ਵੱਧ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਅਜੇ ਤੱਕ ਸਾਨੂੰ ਕਿਸੇ ਜਾਨੀ ਜਾਂ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮੈਡੀਕਲ ਅਤੇ ਰੇਲਵੇ ਸਹਾਇਤਾ ਟੀਮਾਂ ਸਾਈਟ 'ਤੇ ਹਨ।
ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅਸੀਂ ਸਾਰੇ ਯਾਤਰੀਆਂ ਨੂੰ ਈਐਮਯੂ ਰਾਹੀਂ ਚੇਨਈ ਸੈਂਟਰਲ ਲੈ ਜਾ ਰਹੇ ਹਾਂ ਅਤੇ ਚੇਨਈ ਵਿੱਚ ਇੱਕ ਨਵੀਂ ਰੇਲਗੱਡੀ ਤਿਆਰ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਦਰਭੰਗਾ/ਹੋਰ ਥਾਵਾਂ 'ਤੇ ਲਿਜਾਇਆ ਜਾ ਸਕੇ। ਮੁਫਤ ਭੋਜਨ, ਪਾਣੀ ਅਤੇ ਸਨੈਕਸ ਦਿੱਤਾ ਗਿਆ।
ਟਰੇਨ 'ਚ ਸਵਾਰ ਸਨ 1360 ਯਾਤਰੀ
ਤਿਰੂਵੱਲੁਰ ਪੁਲਿਸ ਦੇ ਅਨੁਸਾਰ, ਪੇਰੰਬੁਰ ਦੇ ਰਸਤੇ ਜਾ ਰਹੀ ਮੈਸੂਰ-ਦਰਭੰਗਾ ਬਾਗਮਤੀ ਐਕਸਪ੍ਰੈਸ (ਟਰੇਨ ਨੰਬਰ 12578) ਤਿਰੂਵੱਲੁਰ ਦੇ ਕੋਲ ਕਾਵਰਪੇੱਟਾਈ ਰੇਲਵੇ ਸਟੇਸ਼ਨ 'ਤੇ ਇੱਕ ਸਟੇਸ਼ਨਰੀ ਮਾਲ ਗੱਡੀ ਨਾਲ ਟਕਰਾ ਗਈ। ਤਿਰੂਵੱਲੁਰ ਦੇ ਜ਼ਿਲ੍ਹਾ ਕੁਲੈਕਟਰ ਟੀ ਪ੍ਰਭੂਸ਼ੰਕਰ ਨੇ ਦੱਸਿਆ ਕਿ ਯਾਤਰੀ ਰੇਲਗੱਡੀ ਮਾਲ ਗੱਡੀ ਨਾਲ ਟਕਰਾ ਗਈ। ਇਸ ਵਿੱਚ ਕਰੀਬ 1360 ਯਾਤਰੀ ਸਵਾਰ ਸਨ। ਸੂਚਨਾ ਮਿਲਦੇ ਹੀ ਅਸੀਂ ਤੁਰੰਤ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਦੱਖਣੀ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਨੇ ਇੱਕ ਬਿਆਨ ਵਿੱਚ ਕਿਹਾ ਕਿ 12-13 ਡੱਬੇ ਪਟੜੀ ਤੋਂ ਉਤਰ ਗਏ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਾਰੇ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਰੇਲਗੱਡੀ ਦੀ ਆਵਾਜਾਈ ਦੋਵਾਂ ਦਿਸ਼ਾਵਾਂ ਵਿੱਚ ਬੰਦ ਹੈ।
ਇਹ ਵੀ ਪੜ੍ਹੋ : Punjab Weather : ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ 'ਚ ਲਗਾਤਾਰ ਗਿਰਾਵਟ, ਹੋਣ ਲੱਗੀ ਠੰਡ
- PTC NEWS