Mon, Dec 30, 2024
Whatsapp

South Korea Plane Crash : ਦੱਖਣੀ ਕੋਰੀਆ 'ਚ ਦਰਦਨਾਕ ਹਾਦਸਾ, ਰਨਵੇਅ ਤੋਂ ਫਿਸਲਣ ਕਾਰਨ ਜਹਾਜ਼ ਨੂੰ ਲੱਗੀ ਭਿਆਨਕ ਅੱਗ ; 62 ਯਾਤਰੀ ਜ਼ਿੰਦਾ ਸੜੇ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਤਾਬਕ ਇਸ ਹਾਦਸੇ ਮਗਰੋਂ 28 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ 'ਤੇ ਤਾਇਨਾਤ ਫਾਇਰ ਬ੍ਰਿਗੇਡ ਦੀ ਟੀਮ ਹਰਕਤ 'ਚ ਆ ਗਈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।

Reported by:  PTC News Desk  Edited by:  Aarti -- December 29th 2024 08:38 AM -- Updated: December 29th 2024 09:26 AM
South Korea Plane Crash : ਦੱਖਣੀ ਕੋਰੀਆ 'ਚ ਦਰਦਨਾਕ ਹਾਦਸਾ, ਰਨਵੇਅ ਤੋਂ ਫਿਸਲਣ ਕਾਰਨ ਜਹਾਜ਼ ਨੂੰ ਲੱਗੀ ਭਿਆਨਕ ਅੱਗ ; 62 ਯਾਤਰੀ ਜ਼ਿੰਦਾ ਸੜੇ

South Korea Plane Crash : ਦੱਖਣੀ ਕੋਰੀਆ 'ਚ ਦਰਦਨਾਕ ਹਾਦਸਾ, ਰਨਵੇਅ ਤੋਂ ਫਿਸਲਣ ਕਾਰਨ ਜਹਾਜ਼ ਨੂੰ ਲੱਗੀ ਭਿਆਨਕ ਅੱਗ ; 62 ਯਾਤਰੀ ਜ਼ਿੰਦਾ ਸੜੇ

South Korea Plane Crash :  ਦੱਖਣੀ ਕੋਰੀਆ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਹਵਾਈ ਅੱਡੇ 'ਤੇ ਇਕ ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ। ਜਿਸ ਕਾਰਨ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਵਾੜ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਤਾਬਕ ਇਸ ਹਾਦਸੇ ਮਗਰੋਂ 28 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ 'ਤੇ ਤਾਇਨਾਤ ਫਾਇਰ ਬ੍ਰਿਗੇਡ ਦੀ ਟੀਮ ਹਰਕਤ 'ਚ ਆ ਗਈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਦੱਸ ਦਈਏ ਕਿ ਇਸ ਜਹਾਜ਼ 'ਚ ਕਰੀਬ 180 ਲੋਕ ਸਵਾਰ ਸਨ।


ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ 'ਤੇ ਐਤਵਾਰ ਨੂੰ ਜਹਾਜ਼ ਹਾਦਸਾ ਵਾਪਰ ਗਿਆ। ਜੇਜੂ ਏਅਰ ਦੇ ਜਹਾਜ਼ ਨੂੰ ਅੱਗ ਲੱਗ ਗਈ। ਇਹ ਫਲਾਈਟ ਥਾਈਲੈਂਡ ਤੋਂ ਵਾਪਸ ਆ ਰਹੀ ਸੀ। ਸਥਾਨਕ ਮੀਡੀਆ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਜਹਾਜ਼ ਨੂੰ ਸੜਦਾ ਦੇਖਿਆ ਜਾ ਸਕਦਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : Dr. Manmohan Singh Funeral Highlights : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪੰਜ ਤੱਤਾਂ ’ਚ ਹੋਏ ਵਿਲੀਨ, ਸਿੱਖ ਪਰੰਪਰਾ ਅਨੁਸਾਰ ਕੀਤਾ ਅੰਤਿਮ ਸਸਕਾਰ

- PTC NEWS

Top News view more...

Latest News view more...

PTC NETWORK