Mon, Jan 20, 2025
Whatsapp

ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਪਿਆ ਮਹਿੰਗਾ, ਮਾਂ ਪੁੱਤ ’ਤੇ ਚੜ੍ਹਾਇਆ ਟਰੈਕਟਰ

ਇਸ ਦੌਰਾਨ ਬਜ਼ੁਰਗ ਮਹਿਲਾ ਹਰਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮਹਿਲਾ ਦਾ ਬੇਟਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Reported by:  PTC News Desk  Edited by:  Aarti -- June 17th 2024 02:58 PM
ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਪਿਆ ਮਹਿੰਗਾ, ਮਾਂ ਪੁੱਤ ’ਤੇ ਚੜ੍ਹਾਇਆ ਟਰੈਕਟਰ

ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਪਿਆ ਮਹਿੰਗਾ, ਮਾਂ ਪੁੱਤ ’ਤੇ ਚੜ੍ਹਾਇਆ ਟਰੈਕਟਰ

Gurdaspur: ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ’ਚ ਟਰੈਕਟਰ ’ਤੇ ਉੱਚੀ ਅਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਮਾਂ ਪੁੱਤ ਨੂੰ ਕਾਫੀ ਭਾਰੀ ਪੈ ਗਿਆ।

ਦੱਸ ਦਈਏ ਕਿ ਟਰੈਕਟਰ ਚਾਲਕ ਨੌਜਵਾਨ ਨੇ ਆਪਣੇ ਟਰੈਕਟਰ ਦੇ ਨਾਲ ਇਕ ਬਜ਼ੁਰਗ ਔਰਤ ਅਤੇ ਉਸਦੇ ਬੇਟੇ ਨੂੰ ਕੁਚਲ ਦਿੱਤਾ। ਜਿਸ ਕਾਰਨ ਇਸ ਦੌਰਾਨ ਬਜ਼ੁਰਗ ਮਹਿਲਾ ਹਰਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮਹਿਲਾ ਦਾ ਬੇਟਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 


6 ਲੋਕਾਂ ਖਿਲਾਫ ਮਾਮਲਾ ਦਰਜ 

ਮਿਲੀ ਜਾਣਕਾਰੀ ਮੁਤਾਬਿਕ ਜ਼ਖਮੀ ਨੌਜਵਾਨ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਖ਼ਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸੀ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸੀ ਜਦ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾਂ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਜਿਸ ਕਾਰਨ ਉਸਦੀ ਮਾਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਾਂ ਦੀ ਹੋਈ ਮੌਤ ਨੌਜਵਾਨ ਹੋਇਆ ਜ਼ਖਮੀ 

ਨੌਜਵਾਨ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਹ ਆਪਣੀ ਮਾਤਾ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਜਿਸ ਦੇ ਨਾਲ ਉਸਦੀ ਸੱਜੀ ਲੱਤ ਫਰੈਕਚਰ ਹੋ ਗਈ। 

ਦੋਸ਼ੀਆਂ ਦੇ ਖਿਲਾਫ ਹੋਵੇ ਸਖਤ ਕਾਰਵਾਈ- ਪੀੜਤ ਨੌਜਵਾਨ 

ਪੀੜਤ ਨੌਜਵਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਪਲਾਟ ਵਿੱਚ ਮਿੱਟੀ ਪਾ ਰਿਹਾ ਸੀ ਇਸ ਦੌਰਾਨ ਓਸਨੇ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸੀ ਇਸੇ ਦੌਰਾਨ ਡੈਕ ਦੀ ਆਵਾਜ਼ ਘੱਟ ਕਰਵਾਉਣ ਗਏ ਹਰਜੀਤ ਕੌਰ ਅਤੇ ਨਿਸ਼ਾਨ ਸਿੰਘ ਮਾਂ-ਪੁੱਤ 'ਤੇ ਟਰੈਕਟਰ ਚੜਾ ਦਿੱਤਾ। ਜਿਸਦੇ ਨਾਲ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦਾ ਬੇਟਾ ਨਿਸ਼ਾਨ ਸਿੰਘ ਜ਼ਖਮੀਂ ਹੋ ਗਿਆ ਜਿਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ ਅਤੇ ਉਸਦੇ ਬਿਆਨ ਦਰਜ ਕਰਕੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Jalandhar By-Election: ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਮੋਹਿੰਦਰ ਭਗਤ ਨੂੰ ਐਲਾਨਿਆ ਉਮੀਦਵਾਰ

- PTC NEWS

Top News view more...

Latest News view more...

PTC NETWORK