Wagah Border Retreat Ceremony News : ਅਟਾਰੀ-ਵਾਹਘਾ ਸਰਹੱਦ 'ਤੇ ਰਿਟਰੀਟ ਸਮਾਰੋਹ ਦਾ ਬਦਲਿਆ ਸਮਾਂ; ਜਾਣੋ ਕਾਰਨ
Wagah Border Retreat Ceremony News : ਭਾਰਤ ਤੇ ਪਾਕਿਸਤਾਨ ਅਟਾਰੀ ਵਾਹਘਾ ਸਰਹੱਦ ’ਤੇ ਸ਼ਾਮ ਸਮੇਂ ਹੋਣ ਵਾਲੀ ਝੰਡੇ ਦੀ ਰਸਮ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਦੱਸ ਦਈਏ ਕਿ ਹੁਣ ਭਾਰਤ ਪਾਕਿਸਤਾਨ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੋਰਸਾਂ ਵੱਲੋਂ ਭਾਰਤੀ ਸਮੇਂ ਅਨੁਸਾਰ 5.30 ਵਜੇ ਰੀਟਰੀਟ ਸੈਰੇਮਨੀ ਸ਼ੁਰੂ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਿਕ ਮੌਸਮ ਦੀ ਤਬਦੀਲੀ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਸਾਂਝੇ ਤੌਰ ’ਤੇ ਫੈਸਲਾ ਲਿਆ ਗਿਆ ਹੈ। ਬੀਐਸਐਫ ਨੇ ਝੰਡੇ ਦੀ ਰਸਮ ਦੇਖਣ ਆਉਣ ਵਾਲੇ ਸੈਲਾਨੀਆਂ ਨੂੰ 4.30 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਹਰ ਰੋਜ਼ ਹਜ਼ਾਰਾਂ ਲੋਕ ਭਾਰਤ-ਪਾਕਿਸਤਾਨ ਸਰਹੱਦ 'ਤੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਭਰੀ ਇਸ ਪਰੇਡ ਨੂੰ ਦੇਖਣ ਲਈ ਆਉਂਦੇ ਹਨ। ਇੱਥੇ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦੇ ਸਿਪਾਹੀ ਸਮਕਾਲੀ ਮਾਰਚ, ਰਾਸ਼ਟਰੀ ਗੀਤ ਅਤੇ ਝੰਡਾ ਉਤਾਰਨ ਦੀ ਸ਼ਾਨਦਾਰ ਪ੍ਰਕਿਰਿਆ ਪੇਸ਼ ਕਰਦੇ ਹਨ। ਇਸ ਸਮਾਗਮ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।
ਇਹ ਵੀ ਪੜ੍ਹੋ : Haryana Electricity Rate Hike : ਹਰਿਆਣਾ ਦੇ ਲੋਕਾਂ ਨੂੰ ਝਟਕਾ; ਬਿਜਲੀ ਹੋਈ ਮਹਿੰਗੀ, 3 ਸਾਲਾਂ ਬਾਅਦ ਵਧੀਆਂ ਦਰਾਂ, ਜਾਣੋ
- PTC NEWS