ਮਾਨਸਾ: ਮਾਨਸਾ ਦੇ ਪਿੰਡ ਜਵਾਹਰਕੇ ਅਤੇ ਬਰਨਾਲਾ ਦੇ ਵਿਚਕਾਰ ਕਿਸਾਨਾਂ ਵੱਲੋਂ ਸੜਕ ਕਿਨਾਰੇ ਲਗਾਈ ਗਈ ਝੋਨੇ ਦੀ ਪਰਾਲੀ ਦੀ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਤਿੰਨ ਮੋਟਰਸਾਈਕਲ ਸਵਾਰ ਝੁਲਸ ਗਏ ਹਨ ਜਦੋਂ ਕਿ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ ਹੈ। ਝੁਲਸ ਹੋਏ ਵਿਅਕਤੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਹਾਲਤ ਦੇ ਵਿੱਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਤੋਂ ਆਪਣੇ ਪਿੰਡ ਜਾ ਰਹੇ ਸਨ ਜਦੋਂ ਜਵਾਹਰਕੇ ਪਿੰਡ ਲੰਘੇ ਤਾਂ ਬੁਢਲਾਡਾ ਰੋਡ ਤੇ ਪੰਪ ਦੇ ਨਜ਼ਦੀਕ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਅਤੇ ਇਕੋ ਲਾਗਤ ਧੂੰਆਂ ਪੈਣ ਕਾਰਨ ਹੇਠਾਂ ਡਿੱਗ ਪਏ ਅਤੇ ਉਹ ਮੋਟਰਸਾਈਕਲ ਤੇ ਆਪਣੇ ਬੇਟੇ ਅਤੇ ਭਰਾ ਦੇ ਨਾਲ ਸਵਾਰ ਸੀ।
ਉਨ੍ਹਾਂ ਦੱਸਿਆ ਕਿ ਅੱਗ ਬਹੁਤ ਹੀ ਜ਼ਿਆਦਾ ਸੀ ਜਿਸ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਭੇਟ ਸਕੂਲੀ ਬੱਚੇ ਵੀ ਝੜ ਸਕਦੇ ਸਨ ਕਿਉਂਕਿ ਸਕੂਲ ਟਾਈਮ ਸੀ ਅਤੇ ਬੱਚੇ ਵੀ ਉਥੋਂ ਦੀ ਗੁਜ਼ਰ ਰਹੇ ਸਨ। ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਖੁਦ ਅਤੇ ਉਸਦਾ ਭਰਾ ਜ਼ਖ਼ਮੀ ਹਨ ਜਦੋਂਕਿ ਉਨ੍ਹਾਂ ਦੇ ਬੇਟੇ ਦੇ ਪੈਰ ਉੱਪਰ ਚੋਟ ਵੀ ਲੱਗੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਸਿਵਲ ਹਸਪਤਾਲ ਦੇ ਐੱਸਐੱਮਓ ਡਾ.ਰੂਬੀ ਨੇ ਦੱਸਿਆ ਕਿ ਤਿੰਨ ਬਰਨ ਕੇਸ ਐਮਰਜੈਂਸੀ ਵਿਚ ਆਏ ਹਨ ਜੋ ਕਿ ਮੋਟਰਸਾਈਕਲ ਤੇ ਸਵਾਰ ਹਨ ਜੋ ਕਿ ਖੇਤਾਂ ਵਿਚ ਲੱਗੀ ਅੱਗ ਦੀ ਚਪੇਟ ਵਿੱਚ ਆਏ ਹਨ ਉਨ੍ਹਾਂ ਦੱਸਿਆ ਕਿ ਇਕ 20 ਫ਼ੀਸਦੀ ਇੱਕ 9 ਫੀਸਦੀ ਅਤੇ ਇਕ ਦੇ ਪੈਰ ਤੇ ਚੋਟ ਆਈ ਹੋਈ ਹੈ ਅਤੇ ਤਿੰਨੋ ਖਤਰੇ ਤੋ ਬਾਹਰ ਹਨ।
- PTC NEWS