ਚੰਡੀਗੜ੍ਹ: ਅਦਾਕਾਰ ਦੀਪ ਸਿੱਧੂ ਨੇ ਇਸ ਫ਼ਾਨੀ ਸੰਸਾਰ ਨੂੰ ਅੱਜ ਦੇ ਦਿਨ ਅਲਵਿਦਾ ਸੀ।ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਮੌਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਹਕੂਮਤ ਅੱਗੇ ਸਿਰ ਚੁੱਕਦਾ ਹੈ ਉਸ ਨੂੰ ਮਾਰ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਜੋ ਸਿਰ ਚੁੱਕਦਾ ਹੈ ਉਸਦਾ ਜਾਂ ਤਾ ਐਕਸੀਡੈਂਟ ਹੋ ਜਾਂਦਾ ਹੈ, ਜਾਂ ਫਿਰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਐਸਵਾਈਐਲ ਬਾਰੇ ਗੀਤ ਨੂੰ ਰਿਲੀਜ਼ ਨਾ ਕਰ, ਕਿਉਂਕਿ ਤੈਨੂੰ ਚੁੱਕ ਕੇ ਅੰਦਰ ਕਰ ਦੇਣਗੇ, ਕਿਉਂ ਉਹ ਕਈਆਂ ਨੂੰ ਵੰਗਾਰਾਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਨੂੰ ਕਿਹਾ ਸੀ ਕਿ ਵਿਆਹ ਹੋ ਲੈਣ ਦੇ ਇਸ ਤੋਂ ਬਾਅਦ ਇਹ ਗੀਤ ਰਿਲੀਜ਼ ਕਰ ਲੈਣਾ। ਜ਼ਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਨੂੰ 29 ਮਈ 2022 ਦੀ ਸ਼ਾਮ ਨੂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਤਕਰੀਬਨ ਇਕ ਸਾਲ ਹੋਣ ਦੇ ਨੇੜੇ ਹੈ ਪਰ ਬੇਟੇ ਨੂੰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ।