Tue, Apr 15, 2025
Whatsapp

'ਪੁਸ਼ਪਾ 2' 'ਚ ਆਪਣੇ ਡਾਂਸ ਨਾਲ ਦੱਖਣ ਦੀ ਇਹ ਚੋਟੀ ਦੀ ਅਭਿਨੇਤਰੀ ਜਿੱਤੇਗੀ ਸਾਰਿਆਂ ਦਾ ਦਿਲ

Reported by:  PTC News Desk  Edited by:  Jasmeet Singh -- January 23rd 2024 06:28 PM
'ਪੁਸ਼ਪਾ 2' 'ਚ ਆਪਣੇ ਡਾਂਸ ਨਾਲ ਦੱਖਣ ਦੀ ਇਹ ਚੋਟੀ ਦੀ ਅਭਿਨੇਤਰੀ ਜਿੱਤੇਗੀ ਸਾਰਿਆਂ ਦਾ ਦਿਲ

'ਪੁਸ਼ਪਾ 2' 'ਚ ਆਪਣੇ ਡਾਂਸ ਨਾਲ ਦੱਖਣ ਦੀ ਇਹ ਚੋਟੀ ਦੀ ਅਭਿਨੇਤਰੀ ਜਿੱਤੇਗੀ ਸਾਰਿਆਂ ਦਾ ਦਿਲ

ਨਵੀਂ ਦਿੱਲੀ: ਸਮੰਥਾ ਰੂਥ ਪ੍ਰਭੂ (Samantha Ruth Prabhu) ਨੇ ਫਿਲਮ 'ਪੁਸ਼ਪਾ' (Pushpa) ਦੇ ਗੀਤ 'ਓਏ ਅੰਟਵਾ' ਨਾਲ ਖੂਬ ਸੁਰਖੀਆਂ ਬਟੋਰੀਆਂ ਸਨ। ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਅਤੇ ਪੂਰੇ ਦੇਸ਼ 'ਚ ਇਸ ਨੂੰ ਕਾਫੀ ਦੇਖਿਆ ਅਤੇ ਸੁਣਿਆ ਗਿਆ। ਇਸ ਗੀਤ 'ਚ ਅੱਲੂ ਅਰਜੁਨ (Allu Arjun) ਅਤੇ ਸਮੰਥਾ ਦੀ ਡਾਂਸਿੰਗ ਕੈਮਿਸਟਰੀ ਲਾਜਵਾਬ ਸੀ। 

ਇਹ ਵੀ ਪੜ੍ਹੋ: ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ’ਚ ਹਾਜ਼ਰੀ ਭਰਨ ਲਈ ਪਹੁੰਚੇ ਇਹ ਬਾਲੀਵੁੱਡ ਸਿਤਾਰੇ


ਸਮੰਥਾ ਨੂੰ ਵੀ ਆਪਣੇ ਡਾਂਸ ਲਈ ਕਾਫੀ ਤਾਰੀਫ ਮਿਲੀ। ਪਰ ਸਮੰਥਾ ਦਾ ਜਾਦੂ ਹੁਣ 'ਪੁਸ਼ਪਾ 2' (Pushpa 2) ਵਿੱਚ ਨਜ਼ਰ ਨਹੀਂ ਆਵੇਗੀ। ਖ਼ਬਰ ਹੈ ਕਿ ਉਸ ਦੀ ਥਾਂ ਹੁਣ ਇਕ ਹੋਰ ਅਦਾਕਾਰਾ ਅੱਲੂ ਅਰਜੁਨ ਨਾਲ ਡਾਂਸ ਕਰਦੀ ਨਜ਼ਰ ਆਵੇਗੀ। ਉਹ ਵੀ ਸਾਮੰਥਾ ਰੂਥ ਪ੍ਰਭੂ ਦੇ ਮੁਕਾਬਲੇ ਅੱਧੀ ਫੀਸ 'ਤੇ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਅਦਾਕਾਰਾ ਕੌਣ ਹੈ ਜੋ ਸਮੰਥਾ ਦੀ ਥਾਂ ਲੈਣ ਜਾ ਰਹੀ ਹੈ।

pushpa.jpg

'ਪੁਸ਼ਪਾ 2' ਵਿੱਚ ਸਮੰਥਾ ਦੀ ਥਾਂ ਇਹ ਅਦਾਕਾਰਾ ਨਜ਼ਰ ਆਵੇਗੀ

'ਪੁਸ਼ਪਾ 2' ਵਿੱਚ ਨਜ਼ਰ ਆਉਣ ਵਾਲੀ ਹੀਰੋਇਨ ਦਾ ਨਾਮ ਸ਼੍ਰੀਲੀਲਾ  ਹੈ। ਸ਼੍ਰੀਲੀਲਾ ਮੂਲ ਰੂਪ ਵਿੱਚ ਇੱਕ ਅਮਰੀਕੀ ਭਾਰਤੀ ਹੈ ਜੋ ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2019 ਵਿੱਚ ਕੰਨੜ ਫਿਲਮ 'ਕਿਸ' ਨਾਲ ਕੀਤੀ ਸੀ। ਇਸ ਤੋਂ ਬਾਅਦ ਪਿਛਲੇ ਸਾਲ ਉਨ੍ਹਾਂ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ। ਹਾਲਾਂਕਿ ਤਿੰਨੋਂ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ। ਪਰ ਲੋਕਾਂ ਨੇ ਸ਼੍ਰੀਲੀਲਾ ਨੂੰ ਜ਼ਰੂਰ ਪਸੰਦ ਕੀਤਾ। 

ਇਹ ਵੀ ਪੜ੍ਹੋ: ਸ਼ਾਹਰੁਖ-ਸਲਮਾਨ ਸਮੇਤ ਇਨ੍ਹਾਂ ਨੂੰ ਨਹੀਂ ਮਿਲਿਆ ਸੱਦਾ, ਅਡਵਾਨੀ ਵੀ ਨਹੀਂ ਆਉਣਗੇ

ਸਾਲ 2022 ਵਿੱਚ ਸ਼੍ਰੀਲੀਲਾ (Sreeleela) ਨੇ ਦੋ ਅਪਾਹਜ ਬੱਚਿਆਂ ਨੂੰ ਵੀ ਗੋਦ ਲਿਆ ਸੀ। ਜਿਸ ਕਾਰਨ ਮੀਡੀਆ 'ਚ ਉਨ੍ਹਾਂ ਦੀ ਕਾਫੀ ਤਾਰੀਫ ਹੋਈ। ਸ਼੍ਰੀਲੀਲਾ ਨੇ ਇਕ ਵਿਗਿਆਪਨ ਲਈ ਅੱਲੂ ਅਰਜੁਨ ਨਾਲ ਸਕ੍ਰੀਨ ਵੀ ਸ਼ੇਅਰ ਕੀਤੀ ਹੈ।

ਐਨੀ ਫੀਸ 'ਤੇ  ਸੁਲਝ ਗਿਆ ਮਾਮਲਾ!

ਖਬਰ ਹੈ ਕਿ 'ਪੁਸ਼ਪਾ 2' ਲਈ ਸ਼੍ਰੀਲੀਲਾ ਲਗਭਗ ਫਾਈਨਲ ਹੈ। ਉਸ ਦੀ ਫੀਸ ਵੀ ਸਮੰਥਾ ਰੂਥ ਪ੍ਰਭੂ ਨਾਲੋਂ ਲਗਭਗ ਅੱਧੀ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸਮੰਥਾ ਰੂਥ ਪ੍ਰਭੂ ਨੇ ਪੁਸ਼ਪਾ ਦੇ ਪਹਿਲੇ ਭਾਗ 'ਚ ਮੌਜੂਦ ਗੀਤ 'ਚ ਡਾਂਸ ਲਈ 5 ਕਰੋੜ ਰੁਪਏ ਦੀ ਫੀਸ ਲਈ ਸੀ। ਜਦੋਂਕਿ ਸ਼੍ਰੀਲੀਲਾ ਇਸ ਫੀਸ ਤੋਂ ਅੱਧੇ ਤੋਂ ਵੀ ਘੱਟ ਵਿੱਚ ਪੇਸ਼ਕਾਰੀ ਲਈ ਤਿਆਰ ਹੈ। ਕੌਮੀ ਰਿਪੋਰਟਾਂ ਮੁਤਾਬਕ ਉਸ ਨੂੰ 2 ਕਰੋੜ ਰੁਪਏ ਮਿਲੇ ਹਨ, ਜਿਸ ਲਈ ਉਸਨੂੰ ਸਾਈਨ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: 
- ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ 'ਲੰਬੜਾਂ ਦਾ ਲਾਣਾ', 26 ਨੂੰ ਰਿਲੀਜ਼ ਹੋਵੇਗੀ ਫ਼ਿਲਮ
- ਸੈਫ ਅਲੀ ਖਾਨ ਮੁੰਬਈ ਦੇ ਹਸਪਤਾਲ 'ਚ ਦਾਖਲ

-

Top News view more...

Latest News view more...

PTC NETWORK