Wed, Nov 13, 2024
Whatsapp

ਮੁਹੱਲਾ ਕਲੀਨਿਕ 'ਚ ਚੋਰਾਂ ਨੇ ਲਾਈ ਸੰਨ੍ਹ, ਏਸੀ ਤੇ ਪ੍ਰਿੰਟਰ ਲੈ ਉੱਡੇ

Reported by:  PTC News Desk  Edited by:  Ravinder Singh -- February 11th 2023 04:03 PM
ਮੁਹੱਲਾ ਕਲੀਨਿਕ 'ਚ ਚੋਰਾਂ ਨੇ ਲਾਈ ਸੰਨ੍ਹ, ਏਸੀ ਤੇ ਪ੍ਰਿੰਟਰ ਲੈ ਉੱਡੇ

ਮੁਹੱਲਾ ਕਲੀਨਿਕ 'ਚ ਚੋਰਾਂ ਨੇ ਲਾਈ ਸੰਨ੍ਹ, ਏਸੀ ਤੇ ਪ੍ਰਿੰਟਰ ਲੈ ਉੱਡੇ

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰ ਬੇਖੌਫ਼ ਪ੍ਰਾਈਵੇਟ ਤੇ ਸਰਕਾਰੀ ਇਮਾਰਤਾਂ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਹਨ। ਤਾਜ਼ਾ ਘਟਨਾ ਥਾਣਾ  ਗੇਟ ਹਕੀਮਾਂ ਅਧੀਨ ਆਉਂਦੇ ਇਲਾਕੇ ਵਿਚ ਸਥਿਤ ਮੁਹੱਲਾ ਕਲੀਨਿਕ ਦੀ ਹੈ। ਮੁਹੱਲਾ ਕਲੀਨਿਕ ਵਿਚੋਂ ਚੋਰ ਰਾਤ ਨੂੰ ਪ੍ਰਿੰਟਰ ਅਤੇ ਏਸੀ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਇਸ ਸਬੰਧੀ ਜਾਣਕਾਰੀ ਦਿੰਦਿਆ ਮੁਹੱਲਾ ਕਲੀਨਿਕ ਵਿਚ ਤਾਇਨਾਤ ਅਧਿਕਾਰੀਆ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕਲੀਨਿਕ ਖੋਲ੍ਹਣ ਪੁੱਜੇ ਤਾਂ ਮੁਹੱਲਾ ਕਲੀਨਿਕ ਦੇ ਤਾਲੇ ਟੁੱਟੇ ਪਏ ਸਨ ਤੇ ਪ੍ਰਿੰਟਰ, ਏਸੀ ਤੇ ਫਰਿੱਜ ਵਿਚੋਂ ਕੰਪਰੈਸ਼ਰ ਚੋਰੀ ਕਰ ਕੇ ਲੈ ਗਏ ਹਨ ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਦੇ ਸੰਘਰਸ਼ ਸਦਕਾ ਅੰਮ੍ਰਿਤਸਰ ਜੇਲ੍ਹ 'ਚ ਬੰਦ ਸਿੱਖ ਨੂੰ ਮਿਲੀ ਪੈਰੋਲ

ਪੁਲਿਸ ਵੱਲੋ ਮੌਕੇ ਉਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ ਉਪਰ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK