ਅਮਰੀਕਾ 'ਚ ਬਰਫ਼ੀਲੇ ਤੂਫਾਨ ਨੇ ਮਚਾਈ ਤਬਾਹੀ, 28 ਲੋਕਾਂ ਦੀ ਮੌਤ, ਲੱਖਾਂ ਲੋਕ ਹੋਏ ਪ੍ਰਭਾਵਿਤ
ਨਿਊਯਾਰਕ: ਅਮਰੀਕਾ 'ਚ ਬਰਫੀਲੇ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਇਸ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਠੰਢ ਤੇ ਤੂਫਾਨ ਕਾਰਨ ਲੋਕ ਘਰਾਂ ਵਿਚ ਕੈਦ ਹੋ ਗਏ ਹਨ। ਕਈ ਇਲਾਕਿਆਂ ਵਿਚ ਬਿਜਲੀ ਵੀ ਗੁੱਲ ਹੋ ਗਈ ਹੈ। 20 ਲੱਖ ਘਰਾਂ 'ਚ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ।
ਤੂਫਾਨ ਦਾ ਖੇਤਰ ਕੈਨੇਡਾ ਦੇ ਨੇੜੇ ਮਹਾਨ ਝੀਲਾਂ ਤੋਂ ਮੈਕਸੀਕੋ ਦੀ ਸਰਹੱਦ ਦੇ ਨਾਲ ਰਿਓ ਗ੍ਰਾਂਡੇ ਤੱਕ ਫੈਲਿਆ ਹੋਇਆ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਲਗਭਗ 60 ਫੀਸਦੀ ਅਮਰੀਕੀ ਆਬਾਦੀ ਨੂੰ ਸਰਦੀਆਂ ਦੇ ਮੌਸਮ ਦੀਆਂ ਸਲਾਹਾਂ ਜਾਂ ਚਿਤਾਵਨੀਆਂ ਦਾ ਸਾਹਮਣਾ ਕਰਨਾ ਪਿਆ। ਰਾਕੀ ਪਹਾੜਾਂ ਦੇ ਪੂਰਬ ਵੱਲ ਐਪਲਾਚੀਅਨਜ਼ ਤੱਕ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ।
ਬਰਫਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਕਈ ਥਾਵਾਂ 'ਤੇ ਲੋਕ ਆਪਣੀਆਂ ਕਾਰਾਂ 'ਚ ਫਸੇ ਹੋਏ ਹਨ। ਵਾਹਨਾਂ 'ਤੇ ਬਰਫ਼ ਦੀ ਮੋਟੀ ਚਾਦਰ ਵਿਛ ਗਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਉਹ ਸੰਕਟ 'ਤੇ ਵ੍ਹਾਈਟ ਹਾਊਸ ਦੇ ਸੰਪਰਕ 'ਚ ਹੈ। ਬਾਇਡਨ ਪ੍ਰਸ਼ਾਸਨ ਆਫ਼ਤ ਐਲਾਨ ਲਈ ਰਾਜ ਦੀ ਬੇਨਤੀ ਨੂੰ ਮਨਜ਼ੂਰ ਕਰ ਸਕਦਾ ਹੈ। ਬਫੇਲੋ ਹਵਾਈ ਅੱਡੇ ਉਪਰ 43 ਇੰਚ ਬਰਫ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਖ਼ਰਾਬ ਮੌਸਮ ਕਾਰਨ 2700 ਤੋਂ ਜ਼ਿਆਦਾ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੂੰ ਰੱਦ ਕਰਨਾ ਪਿਆ। ਸ਼ੁੱਕਰਵਾਰ ਨੂੰ 5000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਰੇਲ ਅਤੇ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਏਰੀ ਕਾਉਂਟੀ ਦੇ ਅਧਿਕਾਰੀ ਮਾਰਕ ਪੋਲੋਨਕਾਰਜ਼ ਨੇ ਦੱਸਿਆ ਕਿ ਐਂਬੂਲੈਂਸ ਨੂੰ ਹਸਪਤਾਲ ਪਹੁੰਚਣ ਵਿੱਚ ਤਿੰਨ ਘੰਟੇ ਤੋਂ ਵੱਧ ਸਮਾਂ ਲੱਗ ਰਿਹਾ ਹੈ। ਐਮਰਜੈਂਸੀ ਸੇਵਾ ਦੇ ਕਰਮਚਾਰੀ ਉਸ ਨੂੰ ਸਮੇਂ ਸਿਰ ਹਸਪਤਾਲ ਨਹੀਂ ਲੈ ਜਾ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਦਬੋਚਿਆ ਦੇਹਰਾਦੂਨ ਦਾ ਫੈਕਟਰੀ ਮਾਲਕ, ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ
ਤੂਫਾਨ ਇਕ ਵੱਡੇ ਖੇਤਰ ਵਿੱਚ ਫੈਲ ਗਿਆ ਹੈ। ਤੂਫਾਨ ਕੈਨੇਡਾ ਦੇ ਨੇੜੇ ਮਹਾਨ ਝੀਲਾਂ ਤੋਂ ਮੈਕਸੀਕਨ ਸਰਹੱਦ ਨੇੜੇ ਰੀਓ ਗ੍ਰਾਂਡੇ ਤਕ ਟਕਰਾ ਗਿਆ। ਅਮਰੀਕਾ ਦੀ ਲਗਪਗ 60 ਫੀਸਦੀ ਆਬਾਦੀ ਅੱਤ ਦੀ ਠੰਢ ਦਾ ਸਾਹਮਣਾ ਕਰ ਰਹੀ ਹੈ। ਆਸਟੇਰੀਆ ਦੇ ਲੇਚ ਖੇਤਰ 'ਚ ਐਤਵਾਰ ਨੂੰ ਬਰਫੀਲੇ ਤੂਫਾਨ ਕਾਰਨ 10 ਲੋਕ ਦੱਬ ਗਏ।
- PTC NEWS