Thu, Sep 19, 2024
Whatsapp

ਬਜ਼ੁਰਗ ਦੇਖ ਲੁੱਟਣ ਦੀ ਵਾਰਦਾਤ ਨੂੰ ਦੇਣ ਲੱਗੇ ਅੰਜ਼ਾਮ ਲੁਟੇਰੇ, ਫਿਰ 'ਸ਼ੇਰ ਨੂੰ ਸਵਾ ਸ਼ੇਰ'

Punjab News: ਹੁਸ਼ਿਆਰਪੁਰ ਜਲੰਧਰ ਮਾਰਗ 'ਤੇ ਪੈਂਦੇ ਪਿੱਪਲਾਂਵਾਲਾ ਤੋਂ ਖ਼ਬਰ ਸਾਹਮਣੇ ਆ ਰਹੀਂ ਹੈ

Reported by:  PTC News Desk  Edited by:  Amritpal Singh -- September 16th 2024 01:58 PM
ਬਜ਼ੁਰਗ ਦੇਖ ਲੁੱਟਣ ਦੀ ਵਾਰਦਾਤ ਨੂੰ ਦੇਣ ਲੱਗੇ ਅੰਜ਼ਾਮ ਲੁਟੇਰੇ, ਫਿਰ 'ਸ਼ੇਰ ਨੂੰ ਸਵਾ ਸ਼ੇਰ'

ਬਜ਼ੁਰਗ ਦੇਖ ਲੁੱਟਣ ਦੀ ਵਾਰਦਾਤ ਨੂੰ ਦੇਣ ਲੱਗੇ ਅੰਜ਼ਾਮ ਲੁਟੇਰੇ, ਫਿਰ 'ਸ਼ੇਰ ਨੂੰ ਸਵਾ ਸ਼ੇਰ'

Punjab News: ਹੁਸ਼ਿਆਰਪੁਰ ਜਲੰਧਰ ਮਾਰਗ 'ਤੇ ਪੈਂਦੇ ਪਿੱਪਲਾਂਵਾਲਾ ਤੋਂ ਖ਼ਬਰ ਸਾਹਮਣੇ ਆ ਰਹੀਂ ਹੈ, ਜਿੱਥੇ ਕਿ ਬੀਤੇ ਸ਼ਨੀਵਾਰ ਨੂੰ ਕਾਰ 'ਚ ਆਈਆਂ 2 ਮਹਿਲਾਵਾਂ ਅਤੇ 2 ਬੰਦਿਆਂ ਵੱਲੋਂ ਇੱਕ ਲੁੱਟ ਦੇ ਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਐਨਆਰਆਈ ਬਜ਼ੁਰਗ ਵਲੋਂ ਦਿਖਾਈ ਗਈ ਚੁਸਤੀ ਨਾਲ ਲੁੱਟ ਦਾ ਬਚਾਅ ਹੋ ਗਿਆ ਪਰੰਤੂ ਇਸ ਘਟਨਾ ਦੀ ਜੋ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਚਮੁਚ ਬੇਹੱਦ ਡਰਾਉਣ ਵਾਲੀ ਹੈ।

ਜਿਸ ਤਰ੍ਹਾਂ ਬਜ਼ੁਰਗ ਨੂੰ ਗੱਡੀ ਨਾਲ ਘਸੀਟਿਆ ਗਿਆ ਉਸ ਨਾਲ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਹਾਲਾਂਕਿ ਇਸ ਹਾਦਸੇ ਚ ਬਜ਼ੁਰਗ ਕਾਫੀ ਜ਼ਿਆਦਾ ਜ਼ਖਮੀ ਵੀ ਹੋਇਆ ਹੈ, ਜਾਣਕਾਰੀ ਦਿੰਦਿਆਂ ਪੀੜਤ ਅਵਤਾਰ ਸਿੰਘ ਧਾਮੀ ਨੇ ਦੱਸਿਆ ਕਿ ਉਹ ਪਿੱਪਲਾਂਵਾਲਾ ਦਾ ਰਹਿਣ ਵਾਲਾ ਹੈ, ਬੀਤੇ ਸ਼ਨੀਵਾਰ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਉਹ ਆਪਣੇ ਘਰ ਨਜ਼ਦੀਕ ਮੌਜੂਦ ਸੀ ਤੇ ਇਸ ਦੌਰਾਨ ਸਵੀਫਟ ਗੱਡੀ ਚ ਆਏ 4 ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਨੂੰ ਆਵਾਜ਼ ਮਾਰੀ ਤੇ ਫਿਰ ਕੋਈ ਪਤਾ ਪੁੱਛਣ ਬਹਾਨੇ ਉਸਨੂੰ ਗੱਡੀ ਅੰਦਰ ਖਿੱਚ ਲਿਆ ਤੇ ਫਿਰ ਹੱਥ ਚ ਪਾਇਆ ਸੋਨੇ ਦਾ ਕੜਾ ਖੋਹਣ ਦੀ ਕੋਸ਼ਿਸ਼ ਕੀਤੀ ਪਰੰਤੂ ਉਨ੍ਹਾਂ ਵਲੋਂ ਤੁਰੰਤ ਫੁਰਤੀ ਦਿਖਾਉਂਦਿਆਂ ਹੋਇਆ ਮਹਿਲਾਂ ਦੇ ਬਾਲ ਖਿਚ ਲਏ ਗਏ ਜਿਸ ਕਾਰਨ ਮਹਿਲਾ ਵਲੋਂ ਉਨ੍ਹਾਂ ਨੂੰ ਛੱਡ ਦਿੱਤਾ ਤੇ ਗੱਡੀ ਚੋਂ ਧੱਕਾ ਮਾਰ ਦਿੱਤਾ ਹਾਲਾਂਕਿ ਕੁਝ ਮੀਟਰ ਤੱਕ ਗੱਡੀ ਉਨ੍ਹਾਂ ਨੂੰ ਘਸੀਟ ਕੇ ਲੈ ਗਈ ਜਿਸ ਕਾਰਨ ਉਨ੍ਹਾਂ ਦੇ ਸਿਰ ਅਤੇ ਗੋਡਿਆਂ ਤੇ ਸੱਟਾਂ ਲੱਗੀਆਂ ਹਨ।


- PTC NEWS

Top News view more...

Latest News view more...

PTC NETWORK