Wed, Nov 13, 2024
Whatsapp

ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

Reported by:  PTC News Desk  Edited by:  Ravinder Singh -- January 22nd 2023 05:14 PM
ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ : ਅੱਜ ਤੜਕੇ 4 ਵਜੇ ਲੋਪੋਕੇ ਇਲਾਕੇ 'ਚ ਡਰੋਨ ਦੀ ਗੂੰਜ ਦੀ ਆਵਾਜ਼ 'ਤੇ ਪੁਲਿਸ ਦੀ ਗਸ਼ਤੀ ਪਾਰਟੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ AK 47 ਨਾਲ 12 ਰਾਊਂਡ ਫਾਇਰ ਕੀਤੇ। ਨੇੜਲੇ ਖੇਤਾਂ ਵਿੱਚੋਂ ਫ਼ਰਾਰ ਹੁੰਦੇ ਹੋਏ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।



ਕੌਮਾਂਤਰੀ ਸਰਹੱਦ ਦੀ ਵਾੜ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕੱਕੜ ਪਿੰਡ ਤੋਂ ਤਲਾਸ਼ੀ ਮੁਹਿੰਮ ਦੌਰਾਨ 6 ਖੰਭਾਂ ਵਾਲਾ ਡਰੋਨ ਅਤੇ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਡਰੋਨ ਨੂੰ ਅਸੈਂਬਲ ਕੀਤਾ ਗਿਆ ਹੈ, ਜਿਸ ਦੇ ਪਾਰਟਸ ਅਮਰੀਕਾ ਅਤੇ ਚੀਨ ਵਿਚ ਬਣੇ ਹਨ। ਐਤਵਾਰ ਸਵੇਰੇ 4 ਵਜੇ ਦੇ ਕਰੀਬ ਪੰਜਾਬ ਪੁਲਿਸ ਦੀ ਗਸ਼ਤੀ ਪਾਰਟੀ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਲੋਪੋਕੇ ਇਲਾਕੇ 'ਚ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ ਨੇ ਡਰੋਨ 'ਤੇ ਏਕੇ-47 ਨਾਲ 12 ਰਾਊਂਡ ਫਾਇਰ ਕੀਤੇ।

ਇਹ ਵੀ ਪੜ੍ਹੋ : ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਭੇਜਿਆ 3 ਦਿਨ ਦਾ ਪੁਲਿਸ ਰਿਮਾਂਡ, ਇਹ ਹੈ ਮਾਮਲਾ

ਇਸ ਪੂਰੇ ਮਾਮਲੇ 'ਚ ਨੇੜਿਉਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਖੇਤਾਂ 'ਚ ਲੁਕੇ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕੱਕੜ ਦੇ ਖੇਤਾਂ 'ਚੋਂ 5 ਕਿਲੋ ਹੈਰੋਇਨ ਸਮੇਤ 6 ਖੰਭਾਂ ਵਾਲਾ ਡਰੋਨ ਬਰਾਮਦ ਹੋਇਆ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਡਰੋਨ ਅਮਰੀਕਾ ਅਤੇ ਚੀਨ ਦੇ ਬਣੇ ਸਪੇਅਰ ਪਾਰਟਸ ਨਾਲ ਅਸੈਂਬਲ ਕੀਤਾ ਗਿਆ ਸੀ।


- PTC NEWS

Top News view more...

Latest News view more...

PTC NETWORK