Jalandhar Accident : ਰੱਖੜੀ ਬਣਾਉਣ ਆਏ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਸਦਮੇ ’ਚ ਪਰਿਵਾਰ
Jalandhar Accident : ਜਲੰਧਰ 'ਚ ਤਿਉਹਾਰ ਮਨਾਉਣ ਘਰ ਆਏ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸੜਕ ਹਾਦਸੇ ਦਾ ਸ਼ਿਕਾਰ ਹੋਏ ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ 22 ਸਾਲਾ ਗੌਰਵ ਰੌਲੀ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਸੀ ਘਰ
ਗੌਰਵ ਹਿਮਾਚਲ ਪ੍ਰਦੇਸ਼ ਤੋਂ ਆਪਣੀ ਭੈਣ ਕੋਲ ਰੱਖੜੀ ਬਣਾਉਣ ਲਈ ਵਾਪਸ ਆਇਆ ਸੀ। ਹਿਮਾਚਲ ਵਿੱਚ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਸ੍ਰੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਵਿੱਚ ਸ਼ਿੰਗਾਰ ਦੀਆਂ ਵਸਤੂਆਂ ਵੇਚਣ ਦਾ ਸਟਾਲ ਲਗਾ ਰਿਹਾ ਸੀ। ਉਹ ਘਰ ਰੱਖੜੀ ਬਣਾਉਣ ਲਈ ਹੀ ਆਇਆ ਸੀ।
ਬੇਕਾਬੂ ਬਾਈਕ ਕੰਧ ਨਾਲ ਟਕਰਾਈ, ਇਲਾਜ ਦੌਰਾਨ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਕੱਲ੍ਹ ਆਪਣੇ ਪੋਟਰਸਾਈਕਲ ’ਤੇ ਪਿੰਡ ਰੁੜਕਾ ਕਲਾਂ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਦੀ ਬਾਈਕ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ। ਘਟਨਾ 'ਚ ਗੌਰਵ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਵੱਲੋਂ ਤੁਰੰਤ ਗੌਰਵ ਦੇ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਅਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
2 ਭੈਣਾਂ ਦੀ ਇਕਲੌਤਾ ਭਰਾ ਸੀ ਨੌਜਵਾਨ
ਗੌਰਵ ਨੂੰ ਡੀਐਮਸੀ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੌਰਵ ਦੇ ਪਰਿਵਾਰ ਵਿੱਚ ਦੋ ਭੈਣਾਂ ਅਤੇ ਇੱਕ ਭਰਾ ਹੈ। ਪਰਿਵਾਰਕ ਮੈਂਬਰਾਂ ਨੇ ਗੌਰਵ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿੱਚ ਕਰ ਦਿੱਤਾ ਹੈ। ਗੌਰਵ ਮੇਲਿਆਂ ਵਿੱਚ ਮਨਿਹਾਰੀ ਵੇਚਦਾ ਸੀ।
- PTC NEWS