ਅਮਰੀਕਾ 'ਚ ਮੁੜ ਵਾਪਰੀ ਫਾਇਰਿੰਗ ਦੀ ਘਟਨਾ, ਇਕ ਦੀ ਮੌਤ, 4 ਜਣੇ ਜ਼ਖ਼ਮੀ
ਨਿਊਯਾਰਕ : ਅਮਰੀਕਾ 'ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੋਲੋਰਾਡੋ 'ਚ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਫਾਲਕਨ ਵਿਚ ਪੁਆਇੰਟ ਰੇਅਸ ਡਰਾਈਵ ਦੇ 12200 ਬਲਾਕ ਵਿਚ ਦੁਪਹਿਰ 1:00 ਵਜੇ ਦੇ ਕਰੀਬ ਹੋਈ।
ਇਲਾਕੇ 'ਚ ਕਈ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਪੰਜ ਪੀੜਤਾਂ ਨੂੰ ਸਥਾਨਕ ਹਸਪਤਾਲਾਂ ਵਿਚ ਲਿਜਾਇਆ ਗਿਆ। ਜ਼ਖਮੀਆਂ 'ਚੋਂ ਇਕ ਦੀ ਹਸਪਤਾਲ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼
ਰਿਪੋਰਟ ਮੁਤਾਬਕ ਲੈਫਟੀਨੈਂਟ ਡੇਬੋਰਾਹ ਮਾਈਨੈਟ ਨੇ ਕਿਹਾ ਕਿ ਗੋਲੀਬਾਰੀ ਨੂੰ ਅਚਾਨਕ ਹਮਲਾ ਨਹੀਂ ਮੰਨਿਆ ਜਾ ਸਕਦਾ ਹੈ। ਜਾਂਚਕਰਤਾਵਾਂ ਨੇ ਸਬੂਤ ਇਕੱਠੇ ਕਰ ਲਏ ਹਨ। ਇਹ ਘਟਨਾ ਇਕ ਤੋਂ ਵੱਧ ਬਲਾਕਾਂ ਵਿਚ ਵਾਪਰੀ। ਸ਼ੈਰਿਫ ਦੇ ਅਧਿਕਾਰੀਆਂ ਨੇ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਐਫਬੀਆਈ ਤੇ ਕੋਲੋਰਾਡੋ ਸਪ੍ਰਿੰਗਜ਼ ਪੁਲਿਸ ਵੀ ਜਾਂਚ ਕਰ ਰਹੀ ਹੈ।
- PTC NEWS