ਪੰਜਾਬ ਦੇ ਲੋਕਾਂ ਨੂੰ ਇਕ ਹੋਰ ਝਟਕਾ ! ਸੀਐਮ ਨੇ ਘਰਾਂ 'ਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦਾ ਕੀਤਾ ਇਸ਼ਾਰਾ
ਚੰਡੀਗੜ੍ਹ : ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ਉਤੇ ਸੈੱਸ ਮਗਰੋਂ ਪੰਜਾਬ ਦੇ ਲੋਕਾਂ ਨੂੰ ਇਕ ਹੋਰ ਝਟਕਾ ਦੇਣ ਜਾ ਰਹੀ ਹੈ। ਪੈਟਰੋਲ ਤੇ ਡੀਜ਼ਲ ਮਹਿੰਗਾ ਕਰਨ ਪਿੱਛੋਂ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਘਰਾਂ ਵਿਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੀ ਤਿਆਰੀ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਖ਼ੁਦ ਘਰਾਂ ਵਿਚ ਮੀਟਰ ਲਗਾਉਣ ਦੇ ਸੰਕੇਤ ਦਿੱਤੇ ਹਨ। ਸੀਐਮ ਮਾਨ ਨੇ ਪਟਿਆਲਾ ਵਿਚ ਪਾਵਰ ਇੰਜੀਨੀਅਰਜ਼ ਨੂੰ ਸੰਬੋਧਨ ਦੌਰਾਨ ਪੰਜਾਬ ਦੇ ਸਾਰੇ ਘਰਾਂ ਵਿਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦਾ ਇਸ਼ਾਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਦਰਿਆ ਦਿਲ ਹਨ, ਇਹ ਮਨ੍ਹਾਂ ਨਹੀਂ ਕਰਦੇ।
ਕਾਬਿਲੇਗੌਰ ਹੈ ਕਿ ਇਸ ਸਾਲ ਦੇ ਸ਼ੁਰੂਆਤ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ 1 ਮਾਰਚ, 2023 ਤੋਂ 45 ਕਿੱਲੋਵਾਟ ਦੀ ਕੰਟਰੈਕਟ ਮੰਗ ਦੇ ਨਾਲ ਸਰਕਾਰੀ ਕੁਨੈਕਸ਼ਨਾਂ ਲਈ ਸਮਾਰਟ ਪ੍ਰੀ-ਪੇਡ ਮੀਟਰਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਥਾਰ ਨੇ ਭੈਣ ਦੇ ਵਿਆਹ ਲਈ ਸਾਮਾਨ ਲੈਣ ਆਏ ਦੋ ਨੌਜਵਾਨਾਂ ਨੂੰ ਦਰੜਿਆ, ਵੀਡੀਓ ਵਾਇਰਲ
- PTC NEWS