Sun, Sep 15, 2024
Whatsapp

ਕਾਰ ਡਰਾਈਵਰ ਨੇ ਪਿਸਤੌਲ ਦੀ ਜ਼ੋਰ ’ਤੇ ਖੁਲ੍ਹਵਾਇਆ ਟ੍ਰੈਫਿਕ ਜਾਮ, ਵੀਡੀਓ ਵਾਇਰਲ

Reported by:  PTC News Desk  Edited by:  Ravinder Singh -- February 06th 2023 10:13 AM
ਕਾਰ ਡਰਾਈਵਰ ਨੇ ਪਿਸਤੌਲ ਦੀ ਜ਼ੋਰ ’ਤੇ ਖੁਲ੍ਹਵਾਇਆ ਟ੍ਰੈਫਿਕ ਜਾਮ, ਵੀਡੀਓ ਵਾਇਰਲ

ਕਾਰ ਡਰਾਈਵਰ ਨੇ ਪਿਸਤੌਲ ਦੀ ਜ਼ੋਰ ’ਤੇ ਖੁਲ੍ਹਵਾਇਆ ਟ੍ਰੈਫਿਕ ਜਾਮ, ਵੀਡੀਓ ਵਾਇਰਲ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪੁਤਲੀ ਘਰ ਇਲਾਕੇ ਦੇ ਮੇਨ ਬਜ਼ਾਰ 'ਚ ਹੱਥ 'ਚ ਪਿਸਤੌਲ ਲੈ ਕੇ ਇਕ ਵਿਅਕਤੀ ਨੇ ਟ੍ਰੈਫਿਕ ਜਾਮ ਖੁਲ੍ਹਵਾ ਕੇ ਆਪਣੀ ਕਾਰ ਲੈ ਕੇ ਫ਼ਰਾਰ ਹੋ ਗਿਆ। ਬਾਜ਼ਾਰ 'ਚ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਾਣਕਾਰੀ ਅਨੁਸਾਰ ਪੁਤਲੀਘਰ ਬਾਜ਼ਾਰ ਵਿਚ ਵਿਅਕਤੀ ਦੀ ਕਾਰ ਜਾਮ 'ਚ ਫਸ ਗਈ। ਲੋਕ ਆਪੋ-ਆਪਣੇ ਵਾਹਨਾਂ ਨੂੰ ਇਕ-ਦੂਜੇ ਤੋਂ ਪਹਿਲਾਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਜਾਮ ਤੋਂ ਤੰਗ ਆ ਕੇ ਇਕ 5 ਵਿਅਕਤੀ ਕਾਰ 'ਚੋਂ ਬਾਹਰ ਨਿਕਲਿਆ। ਉਸ ਕੋਲ ਹਥਿਆਰ ਸੀ, ਉਹ ਟ੍ਰੈਫਿਕ ਖੋਲ੍ਹ ਕੇ ਆਪਣੀ ਕਾਰ ਲੈ ਕੇ ਚਲਾ ਗਿਆ।



ਹਾਲਾਂਕਿ ਇਸ ਦੌਰਾਨ ਉਸ ਨੇ ਕੋਈ ਗੋਲੀਬਾਰੀ ਨਹੀਂ ਕੀਤੀ ਗਈ। ਇਸ ਦੌਰਾਨ ਕਿਸੇ ਨੇ ਉਸ ਦੀ ਬੰਦੂਕ ਦੇ ਜ਼ੋਰ ਉਤੇ ਟ੍ਰੈਫਿਕ ਖੋਲ੍ਹਣ ਦੀ ਵੀਡੀਓ ਬਣਾ ਲਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੀ ਅਲਰਟ ਹੋ ਗਈ ਹੈ। ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹ ਵਿਅਕਤੀ ਇੱਥੇ ਕਾਰ ਵਿਚ ਆਇਆ ਸੀ। ਇਸ ਦੌਰਾਨ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। ਜਦੋਂ ਗੱਡੀਆਂ ਅੱਗੇ ਨਾ ਵਧੀਆਂ ਤਾਂ ਉਸ ਨੂੰ ਗੁੱਸਾ ਆ ਗਿਆ। ਉਹ ਕਾਰ ਵਿਚੋਂ ਉਤਰਿਆ ਅਤੇ ਲੋਕਾਂ ਨੂੰ ਗੱਡੀਆਂ ਹਟਾਉਣ ਲਈ ਕਿਹਾ। ਜਦੋਂ ਕਿਸੇ ਨੇ ਨਾ ਸੁਣੀ ਤਾਂ ਉਸ ਨੇ ਪਿਸਤੌਲ ਕੱਢ ਲਿਆ। ਇਸ ਤੋਂ ਬਾਅਦ ਉਹ ਰਿਵਾਲਵਰ ਲਹਿਰਾ ਕੇ ਵਾਹਨਾਂ ਨੂੰ ਹਟਾਉਣ ਲਈ ਕਹਿੰਦਾ ਰਿਹਾ।

ਇਹ ਵੀ ਪੜ੍ਹੋ : ਵਿਧਾਇਕ ਤੇ ਮੰਤਰੀ ਵਿਧਾਨ ਸਭਾ 'ਚ ਜਾਇਦਾਦ ਬਾਰੇ ਜਾਣਕਾਰੀ ਦੇਣ ਤੋਂ ਕਰ ਰਹੇ ਗੁਰੇਜ਼

ਇਸ ਨੂੰ ਦੇਖ ਕੇ ਵਾਹਨਾਂ ਨੂੰ ਰੋਕ ਕੇ ਉਥੇ ਖੜ੍ਹੇ ਲੋਕ ਵੀ ਡਰ ਗਏ। ਉਨ੍ਹਾਂ ਨੇ ਤੁਰੰਤ ਆਪਣੇ ਵਾਹਨ ਹਟਾ ਦਿੱਤੇ। ਵਾਇਰਲ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਹੱਥ ਵਿਚ ਪਿਸਤੌਲ ਹੈ। ਉਹ ਹੱਥ ਨਾਲ ਪਿਸਤੌਲ ਫੜ ਕੇ ਇਸ਼ਾਰਾ ਕਰ ਰਿਹਾ ਹੈ ਅਤੇ ਗੱਡੀਆਂ ਨੂੰ ਅੱਗੇ ਵਧਣ ਲਈ ਕਹਿ ਰਿਹਾ ਹੈ। ਪਿਸਤੌਲ ਦੇਖ ਕੇ ਦੋਵੇਂ ਪਾਸੇ ਰੁਕੀਆਂ ਗੱਡੀਆਂ ਵੀ ਤੇਜ਼ੀ ਨਾਲ ਅੱਗੇ ਵਧਣ ਲੱਗੀਆਂ।

- PTC NEWS

Top News view more...

Latest News view more...

PTC NETWORK