Bridge Collapse: ਦੇਖਦੇ ਹੀ ਦੇਖਦੇ ਟੁੱਟ ਗਿਆ ਪੁਲ, ਦੇਖੋ ਵੀਡੀਓ
ਬਿਹਾਰ 'ਚ ਪੁਲਾਂ ਦੇ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਤੋਂ ਬਾਅਦ ਇੱਕ ਪੁਲ ਡਿੱਗ ਰਹੇ ਹਨ। ਇਸ ਵਾਰ ਮਹਾਰਾਜਗੰਜ ਇਲਾਕੇ 'ਚ ਦਰੋਂਡਾ ਵਿਧਾਨ ਸਭਾ ਦੀ ਸਰਹੱਦ ਨੂੰ ਜੋੜਨ ਵਾਲਾ ਪੁਲ ਡਿੱਗ ਗਿਆ ਹੈ। ਅਜੇ ਤੱਕ ਨਾ ਤਾਂ ਮੀਂਹ ਪਿਆ ਹੈ ਅਤੇ ਨਾ ਹੀ ਕੋਈ ਤੂਫ਼ਾਨ ਜਾਂ ਤੇਜ਼ ਹਵਾ, ਫਿਰ ਵੀ ਪੁਲ ਢਹਿ ਗਿਆ ਹੈ। ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ।
30 ਸਾਲ ਪੁਰਾਣਾ ਸੀ ਪੁਲ
ਦਰਅਸਲ, ਇਹ ਪੁਲ ਮਹਾਰਾਜਗੰਜ ਖੇਤਰ ਦੇ ਪਾਟੇਢੀ-ਗਰੌਲੀ ਨੂੰ ਜੋੜਦਾ ਸੀ, ਜੋ ਨਹਿਰ 'ਤੇ ਬਣਿਆ ਸੀ ਜੋ ਕਿ ਕਰੀਬ 30 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ ਪੁਲ ਸਥਾਨਕ ਪਿੰਡ ਵਾਸੀਆਂ ਵੱਲੋਂ ਚੰਦੇ ਨਾਲ ਬਣਾਇਆ ਗਿਆ ਸੀ। ਨਹਿਰ ਦੀ ਸਫਾਈ ਕਰਨ ਤੋਂ ਬਾਅਦ ਸਵੇਰੇ ਪੰਜ ਵਜੇ ਦੇ ਕਰੀਬ ਪੁਲ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ।
ਇੱਕ ਹਫ਼ਤੇ ਅੰਦਰ ਦੂਜੀ ਘਟਨਾ
ਬਿਹਾਰ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਘਟਨਾ ਹੈ। ਸੀਵਾਨ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਛੋਟਾ ਪੁਲ ਢਹਿ ਗਿਆ। ਜ਼ਿਲ੍ਹਾ ਮੈਜਿਸਟਰੇਟ ਮੁਕੁਲ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਪੁਲ ਦਰੌਂਡਾ ਅਤੇ ਮਹਾਰਾਜਗੰਜ ਬਲਾਕ ਦੇ ਪਿੰਡਾਂ ਨੂੰ ਜੋੜਨ ਵਾਲੀ ਨਹਿਰ 'ਤੇ ਬਣਿਆ ਸੀ ਅਤੇ ਇਹ ਸਵੇਰੇ 5 ਵਜੇ ਦੇ ਕਰੀਬ ਡਿੱਗ ਗਿਆ। ਡੀਐਮ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉਦਘਾਟਨ ਤੋਂ ਪਹਿਲਾਂ ਢਹਿ ਗਿਆ ਸੀ ਇੱਕ ਪੁਲ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਰਰੀਆ 'ਚ ਕਰੀਬ 180 ਮੀਟਰ ਲੰਬਾ ਨਵਾਂ ਬਣਿਆ ਪੁਲ ਢਹਿ ਗਿਆ ਸੀ। ਅਰਰੀਆ ਦੇ ਸਿੱਕਤੀ 'ਚ ਬਕਰਾ ਨਦੀ 'ਤੇ ਬਣਿਆ ਪੁਲ ਮੰਗਲਵਾਰ ਨੂੰ ਢਹਿ ਗਿਆ। ਇਸ ਪੁਲ ਦਾ ਉਦਘਾਟਨ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਪੁਲ ਢਹਿ ਗਿਆ। ਸਿਕਟੀ ਬਲਾਕ ਸਥਿਤ ਬੱਕਰਾ ਨਦੀ 'ਤੇ 12 ਕਰੋੜ ਰੁਪਏ ਦੀ ਲਾਗਤ ਨਾਲ ਪਡਾਰੀਆ ਪੁਲ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: SGPC ਦੇ ਐਕਸ਼ਨ ਤੋਂ ਬਾਅਦ ਅਰਚਨਾ ਮਕਵਾਨਾ ਨੇ ਮੰਗੀ ਮਾਫ਼ੀ, ਕੀਤੀ ਇਹ ਪੋਸਟ
ਇਹ ਵੀ ਪੜ੍ਹੋ: ਬਿੱਗ ਬੌਸ ਓਟੀਟੀ 3 : ਦਿੱਲੀ ਦੀ ਵੜਾ ਪਾਵ ਗਰਲ ਕਮਾਉਂਦੀ ਹੈ ਇੱਕ ਦਿਨ ਦੇ ਏਨੇ ਪੈਸੇ, ਜਾਣ ਕੇ ਹੋ ਜਾਓਗੇ ਹੈਰਾਨ
- PTC NEWS