Fri, Jan 3, 2025
Whatsapp

Girl Dead Body Found : ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ

ਮੁਕੇਰੀਆਂ ਨਹਿਰ 'ਚੋਂ ਇਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਸਿਮਰਨ ਵਾਸੀ ਪਿੰਡ ਪਡੇਲੀਆਂ ਵਜੋਂ ਹੋਈ ਹੈ।

Reported by:  PTC News Desk  Edited by:  Dhalwinder Sandhu -- October 22nd 2024 04:33 PM -- Updated: October 22nd 2024 06:32 PM
Girl Dead Body Found : ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ

Girl Dead Body Found : ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ

Girl Dead Body Found : ਮੁਕੇਰੀਆਂ ਨਹਿਰ 'ਚੋਂ ਇਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਸਿਮਰਨ ਵਾਸੀ ਪਿੰਡ ਪਡੇਲੀਆਂ ਵਜੋਂ ਹੋਈ ਹੈ। ਮ੍ਰਿਤਕ ਸਿਮਰਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਮਰਨ ਕੁਝ ਮਹੀਨਿਆਂ ਬਾਅਦ ਪੜ੍ਹਾਈ ਲਈ ਕੈਨੇਡਾ ਜਾਣ ਵਾਲੀ ਸੀ। ਇਸ ਗੱਲ ਤੋਂ ਉਹ ਬਹੁਤ ਖੁਸ਼ ਸੀ। ਬੀਤੇ ਦਿਨ ਸਿਮਰਨ ਆਪਣੀ ਕੋਚਿੰਗ ਲਈ ਪਿੰਡ ਤੋਂ ਹੁਸ਼ਿਆਰਪੁਰ ਗਈ ਸੀ, ਪਰ ਘਰ ਵਾਪਸ ਨਹੀਂ ਆਈ।


ਦੇਰ ਸ਼ਾਮ ਜਦੋਂ ਅਸੀਂ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਦਸੂਹਾ ਹਾਜੀਪੁਰ ਰੋਡ ’ਤੇ ਅੱਡਾ ਰੈਲੀ ਨੇੜੇ ਨਹਿਰ ਦੇ ਪੁਲ ’ਤੇ ਉਸ ਦੀ ਸਕੂਟਰੀ ਖੜ੍ਹੀ ਮਿਲੀ। ਦੇਰ ਰਾਤ ਤੱਕ ਸਿਮਰਨ ਦਾ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਪਰਿਵਾਰ ਨੂੰ ਹਾਜੀਪੁਰ ਪੁਲਿਸ ਤੋਂ ਪਤਾ ਲੱਗਾ ਕਿ ਸਿਮਰਨ ਦੀ ਲਾਸ਼ ਹਾਈਡਲ ਨਹਿਰ 'ਚੋਂ ਮਿਲੀ ਹੈ। ਹਾਜੀਪੁਰ ਪੁਲਿਸ ਨੇ ਸਿਮਰਨ ਦੀ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Kapurthala News : ਪੰਜਾਬ ’ਚ ਵੱਡੀ ਵਾਰਦਾਤ, ਪੁਲਿਸ ਦੀ ਗੱਡੀ ਘੇਰ ਛੁਡਵਾਇਆ ਕੈਦੀ !

- PTC NEWS

Top News view more...

Latest News view more...

PTC NETWORK