Wed, Jan 15, 2025
Whatsapp

ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਫੌਜ ਦੇ ਅਸਥਾਈ ਓਪਰੇਟਿੰਗ ਬੇਸ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਦੌਰਾਨ ਫ਼ੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ।

Reported by:  PTC News Desk  Edited by:  Aarti -- June 12th 2024 08:20 AM
ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

ਹੁਣ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਫੌਜ ਦੇ ਅੱਡੇ 'ਤੇ ਕੀਤਾ ਹਮਲਾ, 1 ਅੱਤਵਾਦੀ ਢੇਰ

Terrorist Attack On doda: ਜੰਮੂ-ਕਸ਼ਮੀਰ 'ਚ ਪਿਛਲੇ ਕਈ ਦਿਨਾਂ ਤੋਂ ਤਣਾਅ ਵਧਿਆ ਹੋਇਆ ਹੈ। ਰਿਆਸੀ ਅਤੇ ਕਠੂਆ ਤੋਂ ਬਾਅਦ ਹੁਣ ਇੱਕ ਹੋਰ ਅੱਤਵਾਦੀ ਹਮਲਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਫੌਜ ਦੇ ਅਸਥਾਈ ਓਪਰੇਟਿੰਗ ਬੇਸ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਦੌਰਾਨ ਫ਼ੌਜ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਮੁਕਾਬਲੇ 'ਚ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਇੱਕ ਨਾਗਰਿਕ ਜ਼ਖਮੀ ਹੋ ਗਿਆ।

ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲਾ ਡੋਡਾ ਜ਼ਿਲ੍ਹੇ ਦੇ ਛਤਰਗੱਲਾ ਇਲਾਕੇ ਵਿੱਚ ਹੋਇਆ। ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਰਿਆਸੀ ਅਤੇ ਕਠੂਆ ਤੋਂ ਬਾਅਦ ਪਿਛਲੇ ਤਿੰਨ ਦਿਨਾਂ 'ਚ ਜੰਮੂ ਖੇਤਰ 'ਚ ਇਹ ਤੀਜਾ ਅੱਤਵਾਦੀ ਹਮਲਾ ਹੈ।

- PTC NEWS

Top News view more...

Latest News view more...

PTC NETWORK