Tue, May 6, 2025
Whatsapp

ਚੰਡੀਗੜ੍ਹ: ਚੱਲਦੀ ਸਕੂਲ ਬੱਸ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ ਦੇ ਸੈਕਟਰ 26 ਸਥਿਤ ਸੈਕਰਡ ਹਾਰਟ ਸਕੂਲ ਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਪਰ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Reported by:  PTC News Desk  Edited by:  Aarti -- January 25th 2023 08:59 AM
ਚੰਡੀਗੜ੍ਹ: ਚੱਲਦੀ ਸਕੂਲ ਬੱਸ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ: ਚੱਲਦੀ ਸਕੂਲ ਬੱਸ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 26 ਸਥਿਤ ਸੈਕਰਡ ਹਾਰਟ ਸਕੂਲ ਦੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ’ਚ 20 ਤੋਂ ਜਿਆਦਾ ਬੱਚੇ ਮੌਜੂਦ ਸੀ, ਪਰ ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਦੱਸ ਦਈਏ ਕਿ ਇਹ ਹਾਦਸਾ ਮਣੀਮਾਜਰਾ ਦੇ ਫੌਜੀ ਢਾਬੇ ਦੇ ਕੋਲ ਵਾਪਰਿਆ ਸੀ। ਸਕੂਲ ਬੱਸ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚਿਆ ਨੂੰ ਘਰ ਛੱਡਣ ਲਈ ਜਾ ਰਹੀ ਸੀ। ਕਿ ਰਸਤੇ ’ਚ ਚੱਲਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਸਮੇਂ ਰਹਿੰਦੇ ਬੱਸ ਚ ਮੌਜੂਦ ਸਾਰੇ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। 


-ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਰੜੀ ਨਿੰਦਾ

- PTC NEWS

Top News view more...

Latest News view more...

PTC NETWORK