Wed, Nov 13, 2024
Whatsapp

ਅੰਮ੍ਰਿਤਸਰ 'ਚ ਫਰਨੀਚਰ ਹਾਊਸ ਲੱਗੀ ਭਿਆਨਕ ਅੱਗ, ASI ਜ਼ਖ਼ਮੀ, ਕਈ ਵਿਅਕਤੀ ਝੁਲਸੇ

Reported by:  PTC News Desk  Edited by:  Pardeep Singh -- December 09th 2022 08:16 AM
ਅੰਮ੍ਰਿਤਸਰ 'ਚ ਫਰਨੀਚਰ ਹਾਊਸ ਲੱਗੀ ਭਿਆਨਕ ਅੱਗ, ASI ਜ਼ਖ਼ਮੀ, ਕਈ ਵਿਅਕਤੀ ਝੁਲਸੇ

ਅੰਮ੍ਰਿਤਸਰ 'ਚ ਫਰਨੀਚਰ ਹਾਊਸ ਲੱਗੀ ਭਿਆਨਕ ਅੱਗ, ASI ਜ਼ਖ਼ਮੀ, ਕਈ ਵਿਅਕਤੀ ਝੁਲਸੇ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੀਟੀ ਰੋਡ ਛੇਹਰਟਾ ਸਥਿਤ ਜੇ ਐੱਸ ਫਰਨੀਚਰ ਹਾਊਸ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ । ਅੱਗ ਇੰਨੀ ਭਿਆਨਕ ਸੀ ਕਿ ਸ਼ੋਅਰੂਮ ਦੇ ਸਾਰੇ ਸਮਾਨ ਦੇ ਨਾਲ ਨਾਲ ਉਕਤ ਬਿਲਡਿੰਗ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।

 ਮਿਲੀ ਜਾਣਕਾਰੀ ਅਨੁਸਾਰ ਜੇ ਐੱਸ ਫਰਨੀਚਰ ਹਾਊਸ ਦੇ ਮਾਲਕ ਜਸਦੀਪ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਸੂਰਤਾ ਸਿੰਘ ਰੋਡ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਫਰਨੀਚਰ ਸ਼ੋਅਰੂਮ ਦਾ ਕਾਰੋਬਾਰ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਾਮ 7 ਵਜੇ ਦੇ ਕਰੀਬ ਆਪਣਾ ਸ਼ੋਅਰੂਮ ਬੰਦ ਕਰ ਕੇ ਚਲੇ ਗਏ ਸਨ ਅਤੇ ਕੁਝ ਹੀ ਦੇਰ ਬਾਅਦ ਅਚਾਨਕ ਸ਼ੋਅ ਰੂਮ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ । ਆਸਪਾਸ ਦੇ ਲੋਕਾਂ ਵਲੋਂ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ।


 ਏਐੱਸਆਈ ਜਸਬੀਰ ਸਿੰਘ ਸਮੇਤ ਪੁਲਿਸ ਬਲ ਘਟਨਾ ਸਥਾਨ 'ਤੇ ਪੁੱਜ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਫਾਇਰ ਬ੍ਰਿਗੇਡ ਦਸਤੇ ਵੱਲੋ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਭਿਆਨਕ ਅੱਗ ਦੀ ਲਪੇਟ ਵਿਚ ਆਉਣ ਕਾਰਨ ਏਐਸਆਈ ਦਲਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ ਅਤੇ ਕੁਝ ਲੋਕ ਵੀ ਝੁਲਸ ਗਏ ਜਿਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਅੱਗ ਲੱਗਣ ਦੇ ਕਾਰਨਾ ਦਾ ਪਤਾ ਨਹੀ ਲੱਗ ਸਕਿਆ ਹੈ।

- PTC NEWS

Top News view more...

Latest News view more...

PTC NETWORK