Andhra Pradesh Temple Fire: ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਸਥਿਤ ਵੇਣੂਗੋਪਾਲਾ ਸਵਾਮੀ ਮੰਦਰ ਵਿੱਚ ਰਾਮ ਨੌਮੀ ਦੇ ਤਿਉਹਾਰ ਦੌਰਾਨ ਅੱਗ ਲੱਗ ਗਈ। ਰਾਮ ਨੌਮੀ ਦੇ ਤਿਉਹਾਰ ਨੂੰ ਲੈ ਕੇ ਮੰਦਰ 'ਚ ਪੰਡਾਲ ਲਗਾਇਆ ਗਿਆ ਸੀ। ਇਸ ਦੌਰਾਨ ਸ਼ਾਰਟ ਸਰਕਟ ਹੋਣ ਕਾਰਨ ਇਸ ਪੰਡਾਲ ਵਿੱਚ ਅੱਗ ਲੱਗ ਗਈ। ਕੁਝ ਹੀ ਦੇਰ 'ਚ ਅੱਗ ਦੀਆਂ ਲਪਟਾਂ ਨੇ ਪੰਡਾਲ ਨੂੰ ਆਪਣੀ ਲਪੇਟ 'ਚ ਲੈ ਲਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਜਾਣਕਾਰੀ ਮੁਤਾਬਕ ਅੱਗ ਲੱਗਦੇ ਹੀ ਸ਼ਰਧਾਲੂਆਂ ਨੂੰ ਪੰਡਾਲ 'ਚੋਂ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਫਿਲਹਾਲ ਹੋਰ ਜਾਣਕਾਰੀ ਦੀ ਉਡੀਕ ਹੈ।<blockquote class=twitter-tweet><p lang=en dir=ltr><a href=https://twitter.com/hashtag/WATCH?src=hash&amp;ref_src=twsrc^tfw>#WATCH</a> | Andhra Pradesh: Fire breaks out at a temple in Duva village in West Godavari district during Rama Navami celebrations. No casualties reported. <a href=https://t.co/IsHdVh2Tcd>pic.twitter.com/IsHdVh2Tcd</a></p>&mdash; ANI (@ANI) <a href=https://twitter.com/ANI/status/1641354055955124224?ref_src=twsrc^tfw>March 30, 2023</a></blockquote> <script async src=https://platform.twitter.com/widgets.js charset=utf-8></script>ਸਥਾਨਕ ਪੁਲਿਸ ਅਤੇ ਮੰਦਰ ਦੇ ਅਧਿਕਾਰੀ ਤੁਰੰਤ ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਲਈ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ। ਚੌਕਸੀ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਕੁਝ ਲੋਕਾਂ ਦੇ ਮਾਮੂਲੀ ਸੱਟਾਂ ਲੱਗਣ ਦੀ ਖਬਰ ਹੈ। ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਇੰਦੌਰ 'ਚ ਵੱਡਾ ਹਾਦਸਾਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰਿਆ ਹੈ। ਸਨੇਹ ਨਗਰ ਨੇੜੇ ਪਟੇਲ ਨਗਰ 'ਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ 'ਚ ਪੌੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਮੀਨ ਦੇ ਅੰਦਰ ਧੱਸ ਗਏ। ਫਿਲਹਾਲ ਪੌੜੀ 'ਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਇੰਦੌਰ ਮੰਦਰ 'ਚ ਡਿੱਗੀ ਪੌੜੀਆਂ ਦੇ ਛੱਤ ਹੇਠਾਂ ਖੂਹ ਚੋਂ 19 ਲੋਕਾਂ ਨੂੰ ਬਚਾਇਆ ਗਿਆ। ਤਾਜ਼ਾ ਜਾਣਕਾਰੀ ਅਨੁਸਾਰ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 10 ਔਰਤਾਂ ਅਤੇ ਇੱਕ ਪੁਰਸ਼ ਦੀ ਹੈ। ਬਚਾਏ ਗਏ 19 ਲੋਕਾਂ ਵਿੱਚੋਂ ਦੋ ਦੀ ਮੌਤ ਹੋ ਗਈ। ਇਸ ਤਰ੍ਹਾਂ ਕੁੱਲ 13 ਮੌਤਾਂ ਹੋ ਚੁੱਕੀਆਂ ਹਨ। ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਜਾ ਚੁਕੇ ਹਨ।