Barnala Accident News : ਬਰਨਾਲਾ ’ਚ ਵਾਪਰਿਆ ਭਿਆਨਕ ਹਾਦਸਾ, ਆਪਸ ’ਚ ਟਕਰਾਈਆਂ ਤੇਜ਼ ਰਫਤਾਰ ਪੰਜ ਗੱਡੀਆਂ
Barnala Accident News : ਬਰਨਾਲਾ ’ਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਤੇਜ਼ ਰਫਤਾਰ ਪੰਜ ਵਾਹਨ ਆਪਸ ’ਚ ਟਕਰਾ ਗਏ। ਹਾਦਸਾ ਕਾਫੀ ਜਿਆਦਾ ਭਿਆਨਕ ਸੀ ਪਰ ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੱਡੀਆਂ ਬਰਨਾਲਾ ਤੋਂ ਲੁਧਿਆਣਾ ਵੱਲ ਨੂੰ ਜਾ ਰਹੇ ਸੀ। ਕਿ ਅਚਾਨਕ ਅੱਗੇ ਚੱਲ ਰਹੀ ਗੱਡੀ ਦੇ ਸਾਹਮਣੇ ਅਵਾਰਾ ਪਸ਼ੂ ਆ ਗਏ ਜਿਸ ਦੇ ਚੱਲਦੇ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਦੀ ਗੱਡੀਆਂ ਦੀ ਸਪੀਡ ਤੇਜ਼ ਹੋਣ ਕਾਰਨ ਇਨ੍ਹਾਂ ਦੀ ਆਪਸ ’ਚ ਟੱਕਰ ਹੋ ਗਈ। ਫਿਲਹਾਲ ਪੁਲਿਸ ਦੀ ਟੀਮ ਜਾਂਚ ’ਚ ਜੁੱਟ ਗਈ ਹੈ। ਹਾਲਾਂਕਿ ਘਟਨਾ ਦੇ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ।
ਇਸ ਸਬੰਧੀ ਜਾਂਚ ਕਰ ਰਹੇ ਥਾਣਾ ਮਹਿਲ ਕਲਾਂ ਦੇ ਪੁਲਿਸ ਅਧਿਕਾਰੀ ਜੱਗਾ ਸਿੰਘ ਨੇ ਦੱਸਿਆ ਕਿ ਅੱਜ ਪੰਜ ਵਾਹਨ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੇ ਸੀ। ਅੱਗੇ ਜਾ ਰਹੇ ਵਾਹਨ ਦੇ ਆਵਾਰਾ ਪਸ਼ੂ ਆ ਗਏ, ਜਿਸ ਕਾਰਨ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਦਕਿ ਪਿੱਛੇ ਆ ਰਹੇ ਵਾਹਨਾਂ ’ਤੇ ਕੋਈ ਕਾਬੂ ਨਹੀਂ ਸੀ। ਜਿਸ ਕਾਰਨ ਸਾਰੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਕਿਹਾ ਕਿ ਦੋਵਾਂ ਵਾਹਨਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਜੇਕਰ ਬਾਕੀ ਲੋਕ ਆਪਸ ਵਿੱਚ ਗੱਲ ਕਰ ਰਹੇ ਹਨ ਅਤੇ ਕੋਈ ਸਹਿਮਤੀ ਨਹੀਂ ਬਣੀ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਾਰੇ ਵਾਹਨਾਂ ਦਾ ਮਾਲੀ ਨੁਕਸਾਨ ਹੋਇਆ ਹੈ। ਕਿਉਂਕਿ ਅੱਗੇ-ਪਿੱਛੇ ਟੱਕਰ ਹੋਣ ਕਾਰਨ ਵਾਹਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਜ਼ਖਮੀ ਹੋਣ ਤੋਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
- PTC NEWS