Telangana Election 2023 Polling: ਤੇਲੰਗਾਨਾ ਦੀਆਂ 119 ਸੀਟਾਂ ਲਈ ਵੋਟਿੰਗ ਜਾਰੀ, ਦੁਪਹਿਰ 3 ਵਜੇ ਤੱਕ 51.89 ਫੀਸਦੀ ਵੋਟਿੰਗ ਹੋਈ
Telangana Election 2023 Polling: ਤੇਲੰਗਾਨਾ ਵਿਧਾਨ ਸਭਾ ਦੀਆਂ ਕੁੱਲ 119 ਸੀਟਾਂ ਲਈ 2,290 ਉਮੀਦਵਾਰ ਮੈਦਾਨ ਵਿੱਚ ਹਨ। ਸੂਬੇ ਦੇ 3.26 ਕਰੋੜ ਵੋਟਰ ਆਪਣੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਵਿੱਚ 35,655 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਰਾਜ ਭਰ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਦੱਸ ਦਈਏ ਕਿ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਸਮੇਤ 109 ਪਾਰਟੀਆਂ ਦੇ ਕੁੱਲ 2,290 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ 221 ਔਰਤਾਂ ਅਤੇ ਇੱਕ ਟਰਾਂਸਜੈਂਡਰ ਸ਼ਾਮਲ ਹੈ। ਕੁੱਲ 103 ਵਿਧਾਇਕ ਇਸ ਵਾਰ ਮੁੜ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੱਤਾਧਾਰੀ ਬੀਆਰਐਸ ਦੇ ਹਨ।
Voting begins for the #TelanganaElections2023; 2,290 candidates from 109 parties including the national and regional parties are in the fray. pic.twitter.com/hlgJXczj44 — ANI (@ANI) November 30, 2023
ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੋ ਸੀਟਾਂ ਗਜਵੇਲ ਅਤੇ ਕਾਮਰੇਡੀ ਤੋਂ ਚੋਣ ਲੜ ਰਹੇ ਹਨ। ਗਾਜੇਵਾਲ 'ਚ ਉਹ ਭਾਜਪਾ ਨੇਤਾ ਏਟਲਾ ਰਾਜੇਂਦਰ ਦੇ ਖਿਲਾਫ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰੇਵੰਤ ਰੈਡੀ ਕਾਮਰੇਡੀ 'ਚ ਕੇਸੀਆਰ ਦੇ ਖਿਲਾਫ ਚੋਣ ਲੜ ਰਹੇ ਹਨ। ਏਟਲਾ ਅਤੇ ਰੇਵੰਤ ਰੈਡੀ ਵੀ ਦੋ-ਦੋ ਸੀਟਾਂ ਤੋਂ ਚੋਣ ਲੜ ਰਹੇ ਹਨ।
ਇਸ ਵਾਰ ਤੇਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਤਿਕੋਣਾ ਮੁਕਾਬਲਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਬੀਆਰਐਸ ਪਿਛਲੇ 10 ਸਾਲਾਂ ਵਿੱਚ ਸਰਕਾਰ ਦੀਆਂ ਕਾਰਵਾਈਆਂ ਅਤੇ ਵਾਅਦਿਆਂ ਦੇ ਆਧਾਰ 'ਤੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ।
ਇਹ ਵੀ ਪੜ੍ਹੋ: Lufthansa flight: ਉੱਡਦੇ ਜਹਾਜ਼ 'ਚ ਪਤੀ-ਪਤਨੀ 'ਚ ਹੋਈ ਝੜਪ, ਬੈਂਕਾਕ ਜਾਣ ਵਾਲੀ ਫਲਾਈਟ ਨੂੰ ਦਿੱਲੀ 'ਚ ਲੈਂਡ ਕਰਨਾ ਪਿਆ
- PTC NEWS