IND vs PAK Women: ਟੀਮ ਇੰਡੀਆ ਨੇ ਪਹਿਲੀ ਜਿੱਤ ਕੀਤੀ ਹਾਸਲ, ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
IND vs PAK Women: ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 106 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਭਾਰਤ ਨੇ 18.5 ਓਵਰਾਂ 'ਚ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਇੰਡੀਆ ਲਈ ਹਰਮਨਪ੍ਰੀਤ ਕੌਰ ਨੇ ਕਪਤਾਨੀ ਦੀ ਪਾਰੀ ਖੇਡੀ। ਸ਼ੈਫਾਲੀ ਵਰਮਾ ਨੇ ਵੀ ਦਮਦਾਰ ਪ੍ਰਦਰਸ਼ਨ ਕੀਤਾ। ਸ਼੍ਰੇਅੰਕਾ ਪਾਟਿਲ ਅਤੇ ਅਰੁੰਧਤੀ ਰੈੱਡੀ ਨੇ ਗੇਂਦਬਾਜ਼ੀ ਵਿੱਚ ਆਪਣੀ ਤਾਕਤ ਦਿਖਾਈ। ਪਾਕਿਸਤਾਨ ਦੀ ਮੈਚ ਦੀ ਸ਼ੁਰੂਆਤ ਖਰਾਬ ਰਹੀ।
ਭਾਰਤ ਲਈ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਓਪਨਿੰਗ ਕਰਨ ਆਈਆਂ। ਸਮ੍ਰਿਤੀ ਕੁਝ ਖਾਸ ਨਹੀਂ ਕਰ ਸਕੀ। ਉਹ 16 ਗੇਂਦਾਂ 'ਚ 7 ਦੌੜਾਂ ਬਣਾ ਕੇ ਆਊਟ ਹੋ ਗਈ। ਮੰਧਾਨਾ ਨੂੰ ਸਾਦੀਆ ਇਕਬਾਲ ਨੇ ਆਊਟ ਕੀਤਾ। ਸ਼ੈਫਾਲੀ ਨੇ 35 ਗੇਂਦਾਂ ਦਾ ਸਾਹਮਣਾ ਕਰਦਿਆਂ 32 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ। ਜੇਮਿਮਾਹ ਰੌਡਰਿਗਜ਼ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਰਿਚਾ ਘੋਸ਼ ਖਾਤਾ ਵੀ ਨਹੀਂ ਖੋਲ੍ਹ ਸਕੀ। ਉਹ ਜ਼ੀਰੋ 'ਤੇ ਆਊਟ ਹੋ ਗਈ। ਉਸ ਨੂੰ ਫਾਤਿਮਾ ਸਨਾ ਨੇ ਆਊਟ ਕੀਤਾ।
ਹਰਮਨਪ੍ਰੀਤ ਨੇ 24 ਗੇਂਦਾਂ ਦਾ ਸਾਹਮਣਾ ਕਰਦਿਆਂ 29 ਦੌੜਾਂ ਬਣਾਈਆਂ। ਉਸ ਨੇ ਚੌਕਾ ਮਾਰਿਆ। ਪਰ ਮੈਚ ਤੋਂ ਠੀਕ ਪਹਿਲਾਂ ਉਹ ਸੱਟ ਕਾਰਨ ਮੈਦਾਨ ਤੋਂ ਬਾਹਰ ਹੋ ਗਈ ਸੀ। ਹਰਮਨਪ੍ਰੀਤ ਦੀ ਗਰਦਨ ਵਿੱਚ ਸਮੱਸਿਆ ਸੀ। ਦੀਪਤੀ ਸ਼ਰਮਾ 7 ਦੌੜਾਂ ਬਣਾ ਕੇ ਅਜੇਤੂ ਰਹੀ। ਉਸ ਨੇ 8 ਗੇਂਦਾਂ ਦਾ ਸਾਹਮਣਾ ਕੀਤਾ। ਅੰਤ ਵਿੱਚ ਸਜਨਾ ਸਜੀਵਨ ਨੇ ਚੌਕਾ ਲਗਾ ਕੇ ਮੈਚ ਜਿੱਤ ਲਿਆ। ਉਸ ਨੇ 4 ਅਜੇਤੂ ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ 18.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।
- PTC NEWS