Thu, Oct 10, 2024
Whatsapp

Tax Devolution To States: ਮੋਦੀ ਸਰਕਾਰ ਨੇ ਤਿਉਹਾਰੀ ਸੀਜ਼ਨ 'ਤੇ ਸੂਬਿਆਂ ਨੂੰ ਦਿੱਤਾ ਤੋਹਫਾ, ਜਾਰੀ ਕੀਤੇ 1.78 ਲੱਖ ਕਰੋੜ ਰੁਪਏ

Tax Devolution To States: ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ।

Reported by:  PTC News Desk  Edited by:  Amritpal Singh -- October 10th 2024 02:15 PM
Tax Devolution To States: ਮੋਦੀ ਸਰਕਾਰ ਨੇ ਤਿਉਹਾਰੀ ਸੀਜ਼ਨ 'ਤੇ ਸੂਬਿਆਂ ਨੂੰ ਦਿੱਤਾ ਤੋਹਫਾ, ਜਾਰੀ ਕੀਤੇ 1.78 ਲੱਖ ਕਰੋੜ ਰੁਪਏ

Tax Devolution To States: ਮੋਦੀ ਸਰਕਾਰ ਨੇ ਤਿਉਹਾਰੀ ਸੀਜ਼ਨ 'ਤੇ ਸੂਬਿਆਂ ਨੂੰ ਦਿੱਤਾ ਤੋਹਫਾ, ਜਾਰੀ ਕੀਤੇ 1.78 ਲੱਖ ਕਰੋੜ ਰੁਪਏ

Tax Devolution To States: ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਦੁਰਗਾ ਪੂਜਾ, ਦੀਵਾਲੀ ਅਤੇ ਛਠ ਤੋਂ ਪਹਿਲਾਂ ਰਾਜ ਸਰਕਾਰ ਨੂੰ ਟੈਕਸ ਵੰਡ (ਟੈਕਸ ਮਾਲੀਆ) ਵਜੋਂ 1,78,173 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਵਿੱਚੋਂ 89,086 ਕਰੋੜ ਰੁਪਏ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੇਸ਼ਗੀ ਵਜੋਂ ਜਾਰੀ ਕੀਤੇ ਗਏ ਹਨ।

ਵਿੱਤ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 10 ਅਕਤੂਬਰ, 2024 ਨੂੰ ਕੇਂਦਰ ਸਰਕਾਰ ਨੇ ਰਾਜਾਂ ਨੂੰ ਟੈਕਸ ਵੰਡ ਵਜੋਂ 1.78,173 ਕਰੋੜ ਰੁਪਏ ਜਾਰੀ ਕੀਤੇ ਹਨ। ਆਮ ਤੌਰ 'ਤੇ ਮਹੀਨਾਵਾਰ ਟੈਕਸ ਵੰਡ 89,086.50 ਕਰੋੜ ਰੁਪਏ ਹੁੰਦੀ ਹੈ। ਪਰ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰਾਂ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆ ਸਕਦੀਆਂ ਹਨ ਅਤੇ ਵਿਕਾਸ ਅਤੇ ਲਾਭਕਾਰੀ ਯੋਜਨਾਵਾਂ ਦੇ ਖਰਚੇ ਲਈ ਟੈਕਸ ਵੰਡ ਦੀ ਇੱਕ ਕਿਸ਼ਤ ਵੀ ਰਾਜਾਂ ਨੂੰ ਐਡਵਾਂਸ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ।

ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 1,78,173 ਕਰੋੜ ਰੁਪਏ ਦੇ ਟੈਕਸ ਮਾਲੀਏ ਵਿੱਚੋਂ ਸਭ ਤੋਂ ਵੱਧ ਰਕਮ ਉੱਤਰ ਪ੍ਰਦੇਸ਼ ਨੂੰ ਜਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਨੂੰ 31,962 ਕਰੋੜ ਰੁਪਏ, ਬਿਹਾਰ ਨੂੰ 17,921 ਕਰੋੜ ਰੁਪਏ, ਮੱਧ ਪ੍ਰਦੇਸ਼ ਨੂੰ 13,987 ਕਰੋੜ ਰੁਪਏ, ਪੱਛਮੀ ਬੰਗਾਲ ਨੂੰ 13,404 ਕਰੋੜ ਰੁਪਏ, ਮਹਾਰਾਸ਼ਟਰ ਨੂੰ 11,255 ਕਰੋੜ ਰੁਪਏ, ਰਾਜਸਥਾਨ ਨੂੰ 10,737 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਤਾਮਿਲਨਾਡੂ ਨੂੰ 7268 ਕਰੋੜ ਰੁਪਏ, ਉੜੀਸਾ ਨੂੰ 8068 ਕਰੋੜ ਰੁਪਏ, ਕਰਨਾਟਕ ਨੂੰ 6498 ਕਰੋੜ ਰੁਪਏ, ਆਂਧਰਾ ਪ੍ਰਦੇਸ਼ ਨੂੰ 7211 ਕਰੋੜ ਰੁਪਏ ਅਤੇ ਪੰਜਾਬ ਨੂੰ 3220 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਛੱਤੀਸਗੜ੍ਹ ਨੂੰ 6070 ਕਰੋੜ ਰੁਪਏ ਝਾਰਖੰਡ ਨੂੰ 59892 ਕਰੋੜ ਰੁਪਏ, ਗੁਜਰਾਤ ਨੂੰ 6197 ਕਰੋੜ ਰੁਪਏ, ਅਸਾਮ ਨੂੰ 5573 ਕਰੋੜ ਰੁਪਏ ਟੈਕਸ ਵੰਡ ਵਜੋਂ ਜਾਰੀ ਕੀਤੇ ਗਏ ਹਨ।


- PTC NEWS

Top News view more...

Latest News view more...

PTC NETWORK