Tarn Taran News : ਦੋ ਧਿਰਾਂ ਵਿਚਾਲੇ ਹੋਏ ਝਗੜੇ ਨੂੰ ਸੁਲਝਾਉਣ ਗਈ ਪੁਲਿਸ ’ਤੇ ਫਾਇਰਿੰਗ; ਸਬ ਇੰਸਪੈਕਟਰ ਦੀ ਮੌਤ, ਇੱਕ ਮੁਲਾਜ਼ਮ ਜ਼ਖਮੀ
Tarn Taran News : ਤਰਨਤਾਰਨ ਦੇ ਪਿੰਡ ਕੋਟ ਮਹੁੰਮਦ ਖਾਂ ਵਿਖੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਪਿੰਡ ਕੋਟ ਮਹੁੰਮਦ ਖਾਂ ’ਚ ਦੋ ਧਿਰਾਂ ਵਿਚਾਲੇ ਹੋ ਰਹੇ ਝਗੜੇ ਨੂੰ ਸੁਲਝਾਉਣ ਗਈ ਸੀ ਇਸ ਦੌਰਾਨ ਪੁਲਿਸ ਪਾਰਟੀ ’ਤੇ ਲ਼ੜਾਈ ਕਰ ਰਹੇ ਲੋਕਾਂ ਵੱਲੋਂ ਫਾਇਰਿੰਗ ਕਰ ਦਿੱਤੀ।
ਇਸ ਦੌਰਾਨ ਗੋਲੀ ਲੱਗਣ ਕਾਰਨ ਗੋਇੰਦਵਾਲ ਸਾਹਿਬ ਥਾਣੇ ’ਚ ਤੈਨਾਤ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਜਦਕਿ ਇੱਕ ਸਹਾਇਕ ਥਾਣੇਦਾਰ ਜ਼ਖਮੀ ਹੋ ਗਿਆ।
ਫਿਲਹਾਲ ਮੌਕੇ ’ਤੇ ਪਹੁੰਚੇ ਡੀਆਈਜੀ ਫਿਰੋਜ਼ਪੁਰ ਹਰਮਨ ਬੀਰ ਸਿੰਘ ਗਿੱਲ ਉਨ੍ਹਾਂ ਵੱਲੋਂ ਗੋਲੀ ਚਲਾਉਣ ਵਾਲਿਆਂ ਬਾਰੇ ਤਫਤੀਸ਼ ਕਰਨ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ : BJP Leader Manoranjan Kalia ਦੇ ਘਰ ’ਤੇ ਹੋਏ ਗ੍ਰੇਨੇਡ ਹਮਲੇ ਨਾਲ ਜੁੜੀ ਵੱਡੀ ਅਪਡੇਟ; ਉੱਤਰ ਪ੍ਰਦੇਸ਼ ਦਾ ਨਿਕਲਿਆ ਹਮਲਾ ਕਰਨ ਵਾਲਾ ਮਾਸਟਰਮਾਈਂਡ
- PTC NEWS